ਕੁਰਸੀ ਦੀ ਲੜਾਈ ਵਿੱਚ ਪਾਟੋਧਾੜ ਹੋਈ ਕਾਂਗਰਸ ਦਾ 2022 ਵਿੱਚ ਡੁੱਬਣਾ ਤੈਅ: ਗੜ੍ਹੀ

ਚੱਬੇਵਾਲ: 21 ਮਈ ਦਿਨ ਵੀਰਵਾਰ ਨੂੰ ਹਲਕਾ ਚੱਬੇਵਾਲ ਦੇ ਬਸਪਾ ਵਰਕਰ ਸਹਿਬਾਨ ਦੇ ਖ਼ਿਲਾਫ਼ ਕਾਂਗਰਸ ਦੀ ਸ਼ਹਿ ਤੇ ਪੁਲਸ ਵੱਲੋਂ ਦਰਜ ਕੀਤੇ ਝੂਠੇ ਅਤੇ ਨਾਜਾਇਜ਼ ਪਰਚਿਆਂ ਦੇ ਮਸਲੇ ਬਾਬਤ ਸਰਦਾਰ ਜਸਬੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਸਪਾ ਪੰਜਾਬ ਅਚਨਚੇਤ ਹੁਸ਼ਿਆਰਪੁਰ ਪਹੁੰਚੇ ਅਤੇ ਜ਼ਿਲ੍ਹਾ ਬਸਪਾ ਦੇ ਜ਼ਿੰਮੇਵਾਰ ਅਹੁਦੇਦਾਰ ਅਤੇ ਹਲਕਾ ਚੱਬੇਵਾਲ ਦੇ ਵਰਕਰ ਸਹਿਬਾਨ ਦੀ ਗੱਲ ਸੁਣੀ। ਐਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਚੀਫ਼ ਜ਼ੋਨ ਇੰਚਾਰਜ ਲੋਕ-ਸਭਾ ਹਲਕਾ ਹੁਸ਼ਿਆਰਪੁਰ ਨੇ ਮਾਮਲੇ ਦੀ ਤਫ਼ਸੀਲ ਅਤੇ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਬਾਰੇ ਪ੍ਰਧਾਨ ਜੀ ਨੂੰ ਜਾਣੂ ਕਰਵਾਇਆ।

Advertisements

ਅਹੁਦੇਦਾਰ ਸਾਹਿਬਾਨ ਨੂੰ ਸੰਬੋਧਿਤ ਕਰਦੇ ਹੋਏ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਕਿਹਾ ਕਿ ਬਸਪਾ ਦੇ ਵਧਦੀ ਤਾਕਤ ਅਤੇ ਵਧਦੇ ਕਦਮਾਂ ਨੂੰ ਵੇਖ ਕਾਂਗਰਸ ਤਰਲੇ ਮੱਛੀ ਹੋਈ ਪਈ ਹੈ ਅਤੇ 2022 ਦੀ ਹਾਰ ਸਾਹਮਣੇ ਵੇਖ ਬੌਖਲਾਹਟ ਵਿੱਚ ਕਾਂਗਰਸ ਘਟੀਆ ਹਰਕਤਾਂ ਤੇ ਉੱਤਰ ਆਈ ਹੈ।ਹਲਕਾ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਕੁਮਾਰ ਮਾਨਾ ਅਤੇ ਹੋਰ ਵਰਕਰਾਂ ਤੇ ਦਰਜ ਹੋਏ ਝੂਠੇ ਪਰਚੇ ਇਸ ਗੱਲ ਨੂੰ ਸਹੀ ਸਾਬਿਤ ਕਰਦੇ ਹਨ। ਬਸਪਾ ਆਪਣੇ ਵਰਕਰ ਤੇ ਕਿਸੇ ਵੀ ਤਰਾਂ ਦੀ ਵਧੀਕੀ ਬਰਦਾਸ਼ਤ ਨਹੀਂਂ ਕਰੇਗੀ ਜੇਕਰ ਕਾਂਗਰਸ ਸਰਕਾਰ ਆਪਣੀ ਘਟੀਆ ਹਰਕਤਾਂ ਤੋ ਬਾਜ਼ ਨਾ ਆਈ ਤਾਂ ਬਸਪਾ ਕਿਸੇ ਵੀ ਤਰਾਂ ਕਾਰਵਾਈ ਤੋ ਪਿਛਾਂਹ ਨਹੀਂ ਹਟੇਗੀ। ਉਨ੍ਹਾਂ ਕਿਹਾ ਪੰਜਾਬ ਵਿੱਚ ਬਸਪਾ ਸਭ ਤੋ ਵੱਧ ਇੱਕਜੁੱਟ ਅਤੇ ਸੰਗਠਨਾਂ ਤਮਕ ਤੋਰ ਤੇ ਮਜ਼ਬੂਤ ਰਾਜਨੀਤਿਕ ਧਿਰ ਹੈ।

ਜਦਕਿ ਕਾਂਗਰਸ ਇਸ ਵਕਤ ਡੁੱਬਦਾ ਹੋਇਆ ਜਹਾਜ਼ ਹੈ ਅਤੇ ਇਸਦੇ ਸਾਰੇ ਲੀਡਰ ਇਸ ਨੂੰ ਬਚਾਉਣ ਦੀ ਬਜਾਏ ਕੁਰਸੀ ਲਈ ਪਾਟੋਧਾੜ ਹਨ ਅਤੇ ਇਸਦੇ ਡੁੱਬਣਾ ਲਗਭਗ ਤੈਅ ਹੈ। ਡੁੱਬਦੀ ਕਾਂਗਰਸ ਨੂੰ ਆਖ਼ਰੀ ਧੱਕਾ ਦੇਣ ਦਾ ਕੰਮ ਬਸਪਾ 2022 ਵਿੱਚ ਕਰੇਗੀ।  ਰੋਹ ਅਤੇ ਜੋਸ਼ ਨਾਲ ਪੱਬਾਂ ਭਾਰ ਹੋਏ ਅਹੁਦੇਦਾਰਾਂ ਨੂੰ ਨਿਰਦੇਸ਼ ਦਿੰਦੇ ਹੋਏ ਉਨਹਾਂ ਕਿਹਾ ਕਿ ਕਰੋਨਾਂ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਤੱਕ ਪਹੁੰਚ ਜਾਰੀ ਰੱਖੀ ਜਾਵੇ ਅਤੇ ਅਗਲੀ ਕਰਵਾਈ ਲਈ ਮਿਤੀ 26 -05-2021 ਤੱਕ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕੀਤਾ ਜਾਵੇ।

ਬੈਠਕ ਦੌਰਾਨ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਸਰਦਾਰ ਭਗਵਾਨ ਸਿੰਘ ਚੌਹਾਨ, ਸੂਬਾ ਸਕੱਤਰ ਦਲਜੀਤ ਰਾਏ, ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰ, ਲੋਕਸਭਾ ਜ਼ੋਨ ਇੰਚਾਰਜ ਮਨਿੰਦਰ ਸ਼ੇਰਪੁਰੀ, ਸਮਿਤਰ ਸਿੰਘ ਸੀਕਰੀ, ਸੁਖਦੇਵ ਬਿੱਟਾ, ਸਰਵਣ ਨਿਆਜੀਆਂ, ਜਗਮੋਹਨ ਸੱਜਣ, ਸੋਮਨਾਥ ਬੈਂਸ,ਦਿਨੇਸ਼ ਪੱਪੂ, ਐਡਵੋਕੇਟ ਪਲਵਿੰਦਰ ਲਾਡੀ, ਪ੍ਰਧਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਪਵਨ ਕੁਮਾਰ, ਧਰਮ ਸਿੰਘ ਫ਼ੌਜੀ ਸ਼ਾਮ ਚੁਰਾਸੀ ਸੁਖਚੈਨ ਨਸਰਾਲਾ, ਰਮੇਸ਼ ਕਿੱਟੀ, ਸਤਨਾਮ ਲਾਲਪੁਰ  ਗੁਰਦੇਵ ਬਿੱਟੂ ਪ੍ਰਦੀਪ ਮਾਨਾ ਧਰਮਿੰਦਰ ਮਾਨਾ ਸੰਜੀਵ ਕੁਮਾਰ ਰਵੀ ਮਾਨਾ ਅਤੇ ਵਿੱਕੀ ਬਧਣ  ਆਦੀ ਨੇ ਵੀ ਬੈਠਕ ਦੌਰਾਨ ਆਪਣੀ ਗੱਲ ਰੱਖੀ ਅਤੇ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਨੂੰ ਪੂਰੀ ਤਨਦੇਹੀ ਨਾਲ ਇੱਕਜੁੱਟਤਾ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here