ਪੁਲਿਸ ਨੇ ਘਟਨਾ ਵਾਪਰਨ ਦੇ 15 ਮਿੰਟਾਂ ਅੰਦਰ ਕਾਰ ਖੋਹਣ ਵਾਲੇ ਤਿੰਨ ਲੁਟੇਰੇ ਕਾਬੂ ਕੀਤੇ

ਹੁਸ਼ਿਆਰਪੁਰ: ਗੜਸ਼ੰਕਰ ਵਿਚ ਚੰਡੀਗੜ੍ਹ ਰੋਡ ਉਤੇ ਤੇਲ ਪੰਪ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਦੇ 15 ਮਿੰਟਾਂ ਦੇ ਅੰਦਰ ਸਥਾਨਕ ਪੁਲਿਸ ਨੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਅਤੇ ਗੈਰ-ਕਾਨੂੰਨੀ ਰਿਵਾਲਵਰ, ਜਿੰਦਾ ਕਾਰਤੂਸ, ਖਿਡੌਣਾ ਪਿਸਤੌਲ ਅਤੇ ਖੋਹੀ ਹੋਈ ਕਾਰ ਜ਼ਬਤ ਕਰ ਲਈ। ਇਨ੍ਹਾਂ ਤਿੰਨਾਂ ਦੀ ਪਛਾਣ ਪਲਵਿੰਦਰ ਸਿੰਘ, ਪੱਤੋ ਹੀਰਾ ਸਿੰਘ (ਮੋਗਾ), ਰਵਿੰਦਰ ਸਿੰਘ, ਪਿੰਡ ਕਠੂਆ ਨੰਗਲ (ਅੰਮਿਰਤਸਰ) ਅਤੇ ਅਸ਼ਵਨੀ ਕੁਮਾਰ, ਹਸਨ ਬਾਗ, ਨਾਗਪੁਰ ਦੇ ਤੌਰ ਉਤੇ ਹੋਈ ਹੈ।

Advertisements

ਇਹ ਪ੍ਰਗਟਾਵਾ ਕਰਦੇ ਹੋਏ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 21 ਮਈ ਨੂੰ ਰੋਡ ਮਾਜਰਾ ਦੇ ਵਾਸੀ ਸੱਜਣ ਨੇ ਅਨੰਦਪੁਰ ਸਾਹਿਬ ਚੌਕ ਵਿਖੇ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੂੰ ਸ਼ਿਕਾਇਤ ਕੀਤੀ ਕਿ ਤਿੰਨ ਅਣਪਛਾਤੇ ਅਪਰਾਧੀਆਂ ਨੇ ਚੰਡੀਗੜ੍ਹ ਰੋਡ ਉਤੇ ਇਕ ਪੈਟਰੋਲ ਪੰਪ ਦੇ ਬਾਹਰ ਉਸ ਦੀ ਸਵਿੱਫਟ ਕਾਰ (ਪੀ.ਬੀ.08 ਸੀ.ਵੀ.-0094) ਖੋਹ ਲਈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੋਂ ਤੁਰੰਤ ਬਾਅਦ ਏ ਐਸ ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਦੀ ਨਿਗਰਾਨੀ ਹੇਠ ਰਾਕੇਸ਼ ਕੁਮਾਰ ਨੇ ਪਰਮਿੰਦਰ ਕੌਰ ਦੀ ਅਗਵਾਈ ਵਾਲੀ ਸਮੁੰਦਰਾ ਪੁਲਿਸ ਚੌਕੀ ਨੂੰ ਅਲਰਟ ਕਰ ਦਿੱਤਾ ਜਿਸ ਨੇ ਆਪਣੀ ਟੀਮ ਨਾਲ ਟਰੱਕਾਂ ਨਾਲ ਮੇਨ ਰੋਡ ਬਲਾਕ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ .38 ਬੋਰ ਦਾ ਗੈਰ-ਕਾਨੂੰਨੀ ਹਥਿਆਰ, ਦੋ ਜਿੰਦਾ ਕਾਰਤੂਸ, ਖਿਡੌਣਾ ਪਿਸਤੌਲ ਅਤੇ ਖੋਹੀ ਹੋਈ ਕਾਰ ਜ਼ਬਤ ਕੀਤੀ।  ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 379-ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here