ਰਾਸ਼ਟਰੀ ਸਵਯੰਸੇਵਕ ਸੰਘ ਨੇ ਪਿੰਡ ਭਾਗੀਆਂ ਵਿੱਚ ਕਾੜੇ ਦੇ ਪੈਕਟ ਅਤੇ ਮਾਸਕ ਵੰਡੇ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ-ਅਭਿਸ਼ੇਕ ਕੁਮਾਰ। ਜਦੋ ਵੀ ਦੇਸ਼ ਵਿੱਚ ਕਿਸੇ ਤਰਾਂ ਦੀ ਬਿਪਤਾ ਆਉਂਦੀ ਹੈ ਤਾਂ ਬਿਪਤਾ ਦਾ ਸਾਹਮਣਾ ਕਰਨ ਲਈ ਰਾਸ਼ਟਰੀ ਸਵਯੰਸੇਵਕ ਸੰਘ ਸਭ ਤੋਂ ਪਹਿਲੇ ਸਾਹਮਣੇ ਆਉਂਦਾ ਹੈ।ਇਸੇ ਤਰਾਂ ਕੋਰੋਨਾ ਮਹਾਮਾਰੀ ਜਦੋ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸੰਘ ਦੇ ਕਾਰਜਕਰਤਾ ਦੇਸ਼ ਦੇ ਕੋਨੇ ਕੋਨੇ ਵਿੱਚ ਸੇਵਾ ਕਾਰਜ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।ਇਸੇ ਤਰਾਂ ਕੋਰੋਨਾ ਮਹਾਮਾਰੀ ਦੇ ਦੌਰਾਨ ਰਾਸ਼ਟਰੀ ਸਵੈਮਸੇਵਕ ਸੰਘ ਕੰਧਾਲਾ ਜੱਟਾਂ ਖੰਡ ਦੇ ਕਾਰਜਕਰਤਾਵਾਂ ਵੱਲੋਂ ਵੀ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ ।

Advertisements

ਇਸੇ ਸੰਬੰਧ ਵਿੱਚ ਅੱਜ ਸਵੈ ਸੇਵਕਾਂ ਵੱਲੋਂ ਭਾਗੀਆਂ ਪਿੰਡ ਵਿੱਚ ਕਾੜੇ ਦੇ ਪੈਕਟ,ਮਾਸਕ ਅਤੇ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਘਰੇਲੂ ਉਪਚਾਰ ਲਿਖੇ ਹੋਏ ਪੱਤਰਕ ਵੰਡੇ ਗਏ। ਇਸ ਦੇ ਨਾਲ ਨਾਲ ਕੰਧਾਲਾ ਜੱਟਾਂ ਪਿੰਡ ਜੋ ਕਿ ਮਾਈਕਰੋ ਕੰਟਨਮੈਂਟ ਜ਼ੋਨ ਵਿੱਚ ਹੈ,ਉੱਥੇ ਵੀ ਸੰਘ ਦੇ ਕਾਰਜਕਰਤਾਵਾਂ ਨੇ ਮਹਾਮਾਰੀ ਦੇ ਫੈਲਾਵ ਨੂੰ ਰੋਕਣ ਲਈ ਲੋਕਾਂ ਨੂੰ ਮਾਸਕ ਅਤੇ ਪੱਤਰਕ ਵੰਡੇ ਅਤੇ ਸੰਘ ਦੇ ਕਾਰਜਕਰਤਾਵਾਂ ਨੇ ਸਥਾਨੀਅ ਲੋਕਾਂ ਨੂੰ ਯਕੀਨ ਦਿਲਾਇਆ ਕਿ ਸੰਘ ਹਰ ਸਥਿਤੀ ਵਿੱਚ ਲੋੜਵੰਦਾਂ ਦੇ ਸਾਥ ਲਈ ਖੜਾ ਹੈ।ਕਾਰਜਕਰਤਾਵਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੂਠੀਆਂ ਅਫਵਾਹਾਂ ਤੋਂ ਬਚਣ ਅਤੇ ਕੋਵਿਡ ਵੈਕਸੀਨ ਜਰੂਰ ਲਗਵਾਉਣ।

LEAVE A REPLY

Please enter your comment!
Please enter your name here