ਆਮ ਆਦਮੀ ਪਾਰਟੀ ਵਲੋਂ ਪਿੰਡ ਪੱਲੀ ਵਿਖੇ ਭੇਜੇ ਪਾਣੀ ਵਾਲੇ ਟੈਂਕਰ

ਦਾਤਾਰਪੁਰ(ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਦਸੂਹਾ ਦੇ ਕੰਢੀ ਇਲਾਕੇ ਦੇ ਪਿੰਡ ਪੱਲੀ ਨੇੜੇ ਕਮਾਹੀ ਦੇਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਤੇ ਲੋਕ ਤ੍ਰਾਹ ਤਰਾਹ ਕਰ ਰਹੇ ਸੀ ਜਿਸ ਤੇ ਆਮ ਆਦਮੀ ਪਾਰਟੀ ਹਲਕਾ ਦਸੂਹਾ ਦੀ ਟੀਮ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਜ਼ਿਲਾ ਪ੍ਰਧਾਨ ਯੂਥ ਵਿੰਗ ਆਪ ਦੀ ਅਗਵਾਈ ਚ ਪਿੰਡ ਪੱਲੀ ਵਿਖੇ ਪਹੁੰਚੀ ਤੇ ਸਾਰਾ ਮੌਕਾ ਦੇਖਣ ਉਪਰੰਤ ਪਾਣੀ ਵਾਲੇ ਟੈਂਕਰ ਲੋਕਾਂ ਨੂੰ ਮੁਹੱਈਆ ਕਰਵਾਏ ਇਸ ਸਮੇਂ ਘੁੰਮਣ ਨੇ ਕਿਹਾ ਕਿ ਕੰਢੀ ਦੇ ਲੋਕਾਂ ਨੇ ਪਿਛਲੀ ਵਾਰ ਆਪਣੇ ਇਲਾਕੇ ਦਾ ਵਿਧਾਇਕ ਚੁਣਿਆ ਸੀ ਕਿ ਸ਼ਾਇਦ ਕੰਢੀ ਏਰੀਆ ਦਾ ਸੁਧਾਰ ਕਰੇਗਾ ਪਰ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਲੋਕਲ ਵਿਧਾਇਕ ਦੀ ਬੇਪਰਵਾਹੀ ਨੇ ਕੰਢੀ ਇਲਾਕੇ ਦਾ ਨਾਸ ਮਾਰ ਦਿੱਤਾ ਹੈ ਤੇ ਕਾਂਗਰਸੀ ਆਗੂਆਂ ਨੇ ਹਰੇਕ ਪਾਸੇ ਲੁੱਟ ਦਾ ਮਾਹੌਲ ਬਣਾਇਆ ਹੋਇਆ ਹੈ।

Advertisements

ਲੋਕ ਆਪਣੀਆਂ ਵੱਡੀਆ ਮੰਗਾ ਨੂੰ ਭੁੱਲ ਕੇ ਪੀਣ ਵਾਲੇ ਪਾਣੀ ਦੀ ਮੰਗ ਤੱਕ ਸੀਮਤ ਹੋ ਗਏ ਨੇ ਤੇ ਕਾਂਗਰਸ ਦੀ ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਦੇ ਸਕੀ ਜੋ ਬੇਹੱਦ ਅਫਸੋਸਜਨਕ ਹੈ ਪਰ ਜੇਕਰ ਲੋਕ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਤਾ ਦਿੱਲੀ ਵਾਂਗ ਪੰਜਾਬ ਦਾ ਸੁਧਾਰ ਵੀ ਹੋ ਸਕਦਾ ਹੈ ਇਸ ਸਮੇ ਘੁੰਮਣ ਨੇ ਕਿਹਾ ਕਿ ਇਸ ਇਲਾਕੇ ਚ ਜਿੱਥੇ ਵੀ ਪਾਣੀ ਦੀ ਕਿੱਲਤ ਆਵੇਗੀ ਆਮ ਆਦਮੀ ਪਾਰਟੀ ਦੀ ਟੀਮ ਪਾਣੀ ਲੈਕੇ ਉਸ ਪਿੰਡ ਚ ਜਾਵੇਗੀ ਇਸ ਸਮੇਂ ਸ਼ੰਬੂ ਦੱਤ ਬਲਾਕ ਪ੍ਰਧਾਨ,ਰਾਹੁਲ ਸ਼ਰਮਾ,ਸਰਕਲ ਪ੍ਰਧਾਨ ਰਵਿੰਦਰ ਮਹਿਤਾ,ਮਨਦੀਪ ਮਿੱਠੂ,ਡੀ ਸੀ ਬਹਿ ਫੱਤੋ,ਪ੍ਰਧਾਨ ਰਾਜ ਕੁਮਾਰ,ਯਸ਼ਪਾਲ,ਪ੍ਲਾਹਦ ਸਿੰਘ ਪ੍ਰਧਾਨ ਬੀ ਸੀ ਵਿੰਗ ਤਲਵਾੜਾ ਵੀ ਹਾਜਰ ਸੀ।

LEAVE A REPLY

Please enter your comment!
Please enter your name here