ਸਰਕਾਰੀ ਹਾਈ ਸਕੂਲ ਫਤਿਹਪੁਰ ਵਲੋਂ ਬੱਚਿਆਂ ਦਾ ਆਨਲਾਈਨ ਸਮਰ ਕੈਂਪ ਆਯੋਜਿਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪਰੋਟ- ਪ੍ਰਵੀਨ ਸੋਹਲ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਕੋਵਿਡ 19 ਵਰਗੀ ਮਹਾਂਮਾਰੀ ਤੋਂ ਬਚਾਅ ਕਰਦੇ ਹੋਏ ਸਰਕਾਰੀ ਹਾਈ ਸਕੂਲ ਫਤਿਹਪੁਰ ਵਲੋਂ ਹੈਡਮਾਸਟਰ ਗੋਪੀ ਚੰਦ ਕਲੋਤਰਾ ਦੀ ਅਗਵਾਈ ਹੇਠ ਪਿਛਲੀ ਵਾਰ ਦੀ ਤਰ੍ਹਾਂ ਘਰਾਂ ਵਿੱਚ ਬੈਠੇ ਬੱਚਿਆਂ ਨੂੰ ਐਕਟਿਵ ਕਰਨ ਦੇ ਮਕਸਦ ਨਾਲ ਆਨਲਾਈਨ ਸਮਰ ਕੈਂਪ ਲਗਾਇਆ ਗਿਆ ਜੋ ਕਿ ਹੁਣ ਤੱਕ ਆਪਣਾ ਅੱਧਾ ਸਫਰ ਤੈਅ ਕਰ ਚੁੱਕਾ ਹੈ।ਇਸ ਸਮਰ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਆਨਲਾਈਨ ਹੀ ਹੋ ਰਹੀਆਂ ਹਨ ਜਿਸ ਵਿੱਚ ਸਕੂਲ ਦਾ ਸਟਾਫ, ਵਿੱਦਿਆਰਥੀ ਅਤੇ ਬੱਚਿਆਂ ਦੇ ਮਾਪੇ ਕਾਫੀ ਉਤਸ਼ਾਹਿਤ ਹਨ।ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਹੈਡ ਮਾਸਟਰ ਗੋਪੀ ਚੰਦ ਕਲੋਤਰਾ ਨੇ ਦੱਸਿਆ ਕਿ ਇਸ ਸਮਰ ਕੈਂਪ ਦੌਰਾਨ ਬੱਚੇ ਯੋਗ,ਮਾਸਕ ਮੇਕਿੰਗ,ਸਲਾਦ ਮੇਕਿੰਗ,ਡਾਂਸ,ਕੇਲੀਗ੍ਰਾਫ਼ੀ, ਮਹਿੰਦੀ ਲਗਾਉਣ ਆਦਿ ਗਤੀਵਿਧੀਆਂ ਕਰ ਰਹੇ ਹਨ।ਪਰ ਸਭ ਤੋਂ ਪ੍ਰਭਾਵਿਤ ਗਤੀਵਿਧੀਆਂ ਮਾਸਕ- ਮੇਕਿੰਗ,ਪਲਾਂਟੇਸ਼ਨ ਅਤੇ ਘਰਾਂ ਵਿੱਚ ਵਿਆਰਥ ਸਮਾਨ ਤੋਂ ਕੋਈ ਉਪਯੋਗੀ ਚੀਜ ਤਿਆਰ ਕਰਨ ਹਨ।ਇਸ ਤਰ੍ਹਾਂ ਦੀਆ ਗਤੀਵਿਧੀਆਂ ਸਮੇਂ ਦੀ ਲੋੜ ਹੋਣ ਕਰਕੇ ਜਿਆਦਾ ਮਹੱਤਵ ਰੱਖਦੀਆਂ ਹਨ।

Advertisements

ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੀ ਅੰਦਰੂਨੀ ਪ੍ਰਤਿਭਾ ਸਾਮ੍ਹਣੇ ਉੱਭਰ ਕੇ ਆਉਂਦੀ ਹੈ।ਇਸ ਆਨਲਾਈਨ ਸਮਰ ਕੈਂਪ ਵਿੱਚ ਹੁਣ ਤੱਕ ਬੱਚਿਆਂ ਦੀ ਭਾਗੀਦਾਰੀ ਬਹੁਤ ਪ੍ਰਭਾਵਸ਼ਾਲੀ ਰਹੀ ਹੈ। ਸਕੂਲ ਦੇ ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਬਹੁਤ ਸੰਜੀਦਗੀ ਅਤੇ ਗੰਭੀਰਤਾ ਨਾਲ ਫਨ ਬੇਸਡ ਸਮਰ ਕੈਂਪ ਲਈ ਗਾਇਡ ਅਤੇ ਉਤਸ਼ਾਹਿਤ ਕੀਤਾ ਹੈ।ਗੋਪੀ ਚੰਦ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਵਿੱਚ ਵਧੀਆ ਪੜਾਈ ਦੇ ਨਾਲ ਨਾਲ ਸਹਿ- ਵਿਦਿਅਕ ਗਤੀਵਿਧੀਆਂ ਵੀ ਹੁੰਦੀਆਂ ਰਹਿੰਦੀਆਂ ਹਨ।ਜਿਸ ਕਾਰਨ ਇਸ ਸਾਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋ ਹਟ ਕੇ ਸਰਕਾਰੀ ਹਾਈ ਸਕੂਲ ਫਤਿਹਪੁਰ ਵਿੱਚ ਦਾਖਿਲ ਹੋਏ ਹਨ।

ਸਕੂਲ ਦੀ ਇਸ ਕਾਮਯਾਬੀ ਵਿੱਚ ਸਕੂਲ ਦੇ ਅਧਿਆਪਕਾਂ ਅਨੂਪ ਕੁਮਾਰ,ਮਨੋਜ ਕੁਮਾਰ,ਅਮਰੀਕ ਸਿੰਘ,ਵਰਿੰਦਰ ਕੌਰ,ਰੇਖਾ ,ਕੁਸਮ ਲਤਾ,ਸ਼ਮਿੰਦਰ ਸਿੰਘ,ਗੁਰਪ੍ਰੀਤ ਸਿੰਘ,ਅਤੇ ਟੀਚਿੰਗ ਪ੍ਰੈਕਟਿਸ ਲਗਾਉਣ ਆਈ ਬੀ ਐਡ ਵਿਦਿਆਰਥੀ ਮਿਸ ਨੇਹਾ ਦਾ ਅਹਿਮ ਰੋਲ ਹੈ।

LEAVE A REPLY

Please enter your comment!
Please enter your name here