ਪਾਵਰਕਾਮ ਸੀ.ਐੱਚ.ਬੀ. ਠੇਕਾ ਕਾਮਿਆਂ ਦਾ ਧਰਨਾ ਮੁਲਤਵੀ, ਮੈਨੇਜਮੈਂਟ ਅਧਿਕਾਰੀਆਂ ਵੱਲੋਂ ਮੰਗਾਂ ਹੱਲ ਕਰਨ ਦੇ ਕੀਤੇ ਪੱਤਰ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੀ ਦਿਨੀਂ ਧਰਨੇ ਦੌਰਾਨ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਮੰਗਾਂ ਦਾ ਹੱਲ ਨਾ ਹੋਣ ਤੇ ਠੇਕਾ ਕਾਮਿਆਂ ਨੇ ਦੁਬਾਰਾ ਸੰਘਰਸ਼ ਪ੍ਰੋਗਰਾਮ ਉਲੀਕਿਆ ਸੀ ਦੁਬਾਰਾ ਸੰਘਰਸ਼ ਦੇ ਦਬਾਅ ਸਦਕਾ ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਨੂੰ ਕਾਮਿਆਂ ਨੂੰ ਰੱਖਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਚਿੱਠੀ ਪੱਤਰ ਜਾਰੀ ਕਰਨੇ ਪਏ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ ਮੀਤ ਪ੍ਰਧਾਨ ਚੌਧਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਿਛਲੇ ਦਿਨੀਂ ਸੰਘਰਸ਼ ਦੌਰਾਨ ਮੰਗਾਂ ਨੂੰ ਹੱਲ ਕਰਨ ਦੇ ਚਿੱਠੀ ਪੱਤਰ ਜਾਰੀ ਕੀਤੇ ਗਏ ਸੀ। ਜਿਸਨੂੰ ਪਾਵਰਕੌਮ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਠੇਕਾ ਕਾਮਿਆਂ ਦੁਆਰਾ ਸੰਘਰਸ਼ ਉਲੀਕਿਆ ਗਿਆ ਸੀ।

Advertisements

ਇਹ ਕਾਮੇ ਪਰਿਵਾਰਾਂ ਅਤੇ ਛੋਟੇ ਛੋਟੇ ਬੱਚਿਆਂ ਨਾਲ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਨੌੰ ਜੂਨ ਨੂੰ ਜਦੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨੇ ਦਾ ਐਲਾਨ ਕੀਤਾ ਤਾਂ ਮੈਨੇਜਮੈਂਟ ਅਧਿਕਾਰੀਆਂ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਤੋਰਾ ਤੋਰਿਆ ਜਿਸ ਵਿੱਚ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਕਾਮਿਆਂ ਨੂੰ ਰੱਖਣ ਸਬੰਧੀ ਪੱਤਰ ਜਾਰੀ ਕੀਤੇ ਗਏ ਅਤੇ ਨਵੇਂ ਟੈਂਡਰ ਜਾਰੀ ਕਰਨ ਦੇ ਵੀ ਪੱਤਰ ਜਾਰੀ ਕੀਤੇ ਅਤੇ ਨਾਲ ਹੀ ਮੰਗਾਂ ਦੇ ਹੱਲ ਲਈ ਮਿਤੀ 10 ਜੂਨ 2021 ਨੂੰ ਪ੍ਰਬੰਧਕੀ ਡਾਇਰੈਕਟਰ ਡਾਇਰੈਕਟਰ ਡੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦਾ ਵੀ ਲਿਖਤੀ ਸਮਾਂ ਦਿੱਤਾ ਗਿਆ ਅਤੇ ਮੰਨੀਆਂ ਮੰਗਾਂ ਦਾ ਲਿਖਤੀ ਪੱਤਰ ਜਾਰੀ ਕੀਤਾ ਗਿਆ।

ਜਿਸਦੇ ਦੇਰ ਸ਼ਾਮ ਤਕ ਗੱਲਬਾਤ ਚੱਲਦਿਆਂ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਧਰਨੇ ਨੂੰ ਮੁਲਤਵੀ ਕਰਦੇ ਹੋਏ ਫੈਸਲਾ ਕੀਤਾ ਕਿ ਅਗਰ ਮੈਨੇਜਮੈਂਟ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੂਬਾ ਪੱਧਰੀ ਧਰਨਾ ਪਰਿਵਾਰਾਂ ਅਤੇ ਬੱਚਿਆਂ ਸਮੇਤ ਦਿੱਤਾ ਜਾਵੇਗਾ ਬਠਿੰਡਾ ਜ਼ੋਨ ਦਾ ਟੈਂਡਰ ਜਾਰੀ ਕਰਵਾਉਣ ਦੇ ਹੋਏ ਪੱਤਰ ਨੂੰ ਲਾਗੂ ਕਰਵਾਉਣ ਲਈ ਬਠਿੰਡਾ ਜ਼ੋਨ ਅੰਦਰ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੰਘਰਸ਼ ਜਾਰੀ ਰਹੇਗਾ ।

LEAVE A REPLY

Please enter your comment!
Please enter your name here