ਇੰਜੀ: ਯਾਦਵਿੰਦਰ ਸਿੰਘ ਨੇ ਗੋਲੇਵਾਲਾ ਜਲ ਨਿਕਾਸ ਉਸਾਰੀ ਮੰਡਲ ਦਾ ਚਾਰਜ ਸੰਭਾਲਿਆ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਪੰਜਾਬ ਦੇ ਉੱਪ ਮੰਡਲ ਅਫ਼ਸਰਾਂ ਦੀਆਂ ਕੀਤੀਆਂ ਪਦ ਉੱਨਤੀਆਂ ਦੌਰਾਨ ਕਾਰਜਕਾਰੀ ਇੰਜੀਨੀਅਰ ਦੇ ਅਹੁਦੇ ਤੋਂ ਪਦ ਉੱਨਤ ਹੋਏ ਇੰਜੀ:ਯਾਦਵਿੰਦਰ ਸਿੰਘ ਨੇ ਕਾਰਜਕਾਰੀ ਇੰਜੀਨੀਅਰ, ਗੋਲੇਵਾਲਾ ਜਲ ਨਿਕਾਸ ਉਸਾਰੀ ਮੰਡਲ, 8 9- ਝੋਕ ਰੋਡ, ਫਿਰੋਜ਼ਪੁਰ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ, ਦਫਤਰ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਜੋ ਸਰਕਾਰ ਵੱਲੋਂ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਗੱਬਰ ਸਿੰਘ, ਕਮਲਦੀਪ ਸਲੂਜਾ, ਰਵਿੰਦਰ ਕੁਮਾਰ ਅਤੇ ਕੈਪਟਨ ਪਰਮਵੀਰ ਸਿੰਘ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਅਹੁਦੇ ਤੇ ਪਦਉਨਤ ਹੋਣ ਤੇ ਵਧਾਈ ਦਿੱਤੀ, ਉੱਥੇ ਉਨ੍ਹਾਂ ਵੱਲੋ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਬਾਖੂਬੀ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

Advertisements

LEAVE A REPLY

Please enter your comment!
Please enter your name here