ਹਰ ਸ਼ੁਕਰਵਾਰ ਨੂੰ ਡਰਾਈ-ਡੇ ਵਜੋ ਮਨਾਇਆ ਜਾਵੇ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਰਸਾਤੀ ਮੌਸਮ ਦੀ ਆਮਦ ਨਾਲ ਜਿੱਥੇ ਮੌਸਮੀ ਬਿਮਾਰੀਆਂ ਹੋਣ ਦੇ ਨਾਲ ਨਾਲ ਕੀਟਾਂ ਤੋਂ ਪੈਦਾ ਹੋਣ ਵਾਲੀ ਬਿਮਾਰੀਆਂ ਜਿਵੇਂ ਮਲੇਰੀਆ,ਡੇਂਗੂ ਅਤੇ ਚਿਕਨਗੁਨੀਆਂ ਆਦਿ ਵੱਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਬਚਾਓ ਲਈ ਸਿਹਤ ਵਿਭਾਗ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਵਜੋਂ ਮਨਾ ਕੇ ਲੋਕਾਂ ਨੂੰ ਇਨਾਂ ਬਿਮਾਰੀਆਂ ਤੋਂ ਸੂਚੇਤ ਅਤੇ ਬਚਾਓ ਲਈ ਜਾਗਰੂਕ ਕੀਤਾ ਜਾਂਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਇਸ ਚੱਲ ਰਹੇ ਕੋਰੋਨਾ ਮਹਾਮਾਰੀ ਦੌਰਾਨ ਇਨਾਂ ਬੀਮਾਰੀਆਂ ਪ੍ਰਤੀ ਵੀ ਸੁਚੇਤ ਹੋਣਾ ਸਮੇਂ ਦੀ ਜ਼ਰੂਰਤ ਹੈ।ਜਿਲਾ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਸਰਵੈਲੈਂਸ ਵਾਲੰਟੀਅਰ ਵਲੋਂ ਘਰ-ਘਰ ਜਾ ਕੇ ਖੜੇ ਪਾਣੀ ਦੇ ਸੋਮਿਆਂ ਵਿੱਚ ਬੀਮਾਰੀ ਫੈਲਾਉਣ ਵਾਲੇ ਮੱਛਰਾਂ ਦੇ ਲਾਰਵਾ ਦੀ ਪਹਿਚਾਣ ਕਰਕੇ ਲਾਰਵਾ ਨਸ਼ਟ ਕੀਤਾ ਜਾਂਦਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਇਨਾਂ ਤੋਂ ਬਚਾਵ ਬਾਰੇ ਵੀ ਦੱਸਿਆਂ ਜਾਂਦਾ ਹੈ।

Advertisements

ਉਨਾਂ ਦੱਸਿਆਂ ਕਿ ਅੱਜ ਟੀਮਾਂ ਵਲੋਂ ਸ਼ਹਿਰ ਦੇ ਸੈਂਟਰਲ ਟਾਉਨ, ਪਹਾੜੀ ਕਟੜਾ,ਘਾਹੀਆਂ ਮਹੱਲਾ,ਨਵੀਂ ਅਬਾਦੀ,ਛੱਤਾ ਬਜ਼ਾਰ,ਸ਼ੇਖਾਂ ਮਹੱਲਾ, ਸ਼ਰਾਫਾ ਬਜ਼ਾਰ ਆਦਿ ਖੇਤਰਾਂ ਦੇ 1953 ਘਰਾਂ ਵਿੱਚ ਜਾ ਕੇ 12613 ਕੰਟੇਨਰਾ ਦੀ ਚੈਕਿੰਗ ਕੀਤੀ ਗਈ ਤੇ 185 ਘਰਾਂ ਵਿੱਚ ਬੀਮਾਰੀ ਫੈਲਾਉਣ ਵਾਲੇ ਮੱਛਰਾਂ ਦੇ ਲਾਰਵਾ ਮਿਲਣ ਤੇ ਮੌਕੇ ਤੇ ਨਸ਼ਟ ਕੀਤਾ ਗਿਆ।

ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਵੈਕਟਰ ਬੌਰਨ ਬੀਮਾਰੀਆਂ ਤੋਂ ਬਚਣ ਲਈ ਸ਼ਹਿਰਵਾਸੀ ਹਰ ਸ਼ੁਕਰਵਾਰ ਨੂੰ ਡਰਾਈ-ਡੇ ਵਜੋ ਮਨਾ ਕੇ ਘਰਾਂ’ਚ ਕੂਲਰ,ਗਮਲੇ,ਟੁੱਟੇ ਭੱਜੇ ਬਰਤਨ,ਫਰੀਜ਼ਾਂ ਦੀਆਂ ਟਰੇਆਂ ਅਤੇ ਛੱਤਾਂ ਤੇ ਪਏ ਸਮਾਨ ਵਿੱਚ ਜਮਾ ਹੋਏ ਬਰਸਾਤੀ ਪਾਣੀ ਦੀ ਸਫਾਈ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਸਹਿਯੋਗ ਦਿੱਤਾ ਜਾਵੇ।ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਠੰਡ ਨਾਲ ਤੇਜ਼ ਬੁਖਾਰ ਸਿਰਦਰਦ, ਜੋੜਾਂ ਦਾ ਦਰਦ ਆਦਿ ਹੋਵੇ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਕੇ ਡਾਕਟਰ ਨਾਲ ਸੰਪਰਕ ਕਰਨਾ ਨਾਲ ਚਾਹੀਦਾ ਹੈ।

LEAVE A REPLY

Please enter your comment!
Please enter your name here