ਸਿਹਤ ਵਿਭਾਗ ਦੀ ਦੇਖ-ਰੇਖ ਨੇ ਭਰਿਆ ਕੋਰੋਨਾ ਦੇ ਖਿਲਾਫ ਲੜਾਈ ਦਾ ਜੋਸ਼: ਹਰਜਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਰੋਨਾ ਪਾਜੀਟਿਵ ਪਾਏ ਜਾਣ ਤੋਂ ਬਆਦ ਹਾਲਤ ਗੰਭੀਰ ਹੋਣ ਤੇ ਅਮ੍ਰਿੰਤਸਰ ਮੈਡੀਕਲ ਕਾਲਜ ਨੂੰ ਰੈਫਰ ਕੀਤੇ ਗਏ 58 ਸਾਲਾ ਹਰਜਿੰਦਰ ਸਿੰਘ ਠੀਕ ਹੋ ਕੇ ਆਪਣੇ ਘਰ ਪਰਤ ਆਇਆ ਹੈ। ਇਕ ਖਾਸ ਮੁਲਕਾਤ ਦੋਰਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਰੋਗ ਮੁੱਕਤ ਹੋਣ ਵਿੱਚ ਜਿਨਾਂ ਯੋਗਦਾਨ ਸਿਹਤ ਮਹਿਕਮੇ ਦਾ ਹੈ, ਉਸ ਦਾ ਉਹ ਦੇਣਾ ਨਹੀ ਦੇ ਸਕਦੇ। ਨਾ ਸਿਰਫ ਦਵਾਈ, ਇਲਾਜ ਸਗੋ ਖੁਰਾਕ ਅਜਿਹੀ ਮੁਹਾਈਆ ਕਰਵਾਈ ਗਈ ਜੋ ਸ਼ਾਇਦ ਆਮ ਤੋਰ ਤੇ ਘਰ ਵਿੱਚ ਵੀ ਨਹੀ ਲਈ ਜਾਂਦੀ, ਹੱਸਦੇ ਹੋਏ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇੰਝ ਲਗਦਾ ਹੈ ਜਿਵੇ ਮੈ ਇਲਾਜ ਕਰਵਾਉਣ ਨਹੀ ਕਿਤੇ ਪਰਾਉਣਚਾਰੀ ਵਿੱਚ ਆਇਆ ਹੋਵਾ।

Advertisements

ਇਸ ਮੋਕੇ ਉਹਨਾਂ ਦੱਸਿਆ ਕਿ ਬੁਖਾਰ ਤੇ ਥੋੜੀ ਖਾਸ਼ੀ ਹੋਣ ਤੇ ਮੈ ਨਿਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਗਿਆ ਤੇ ਉਹਨਾਂ ਮੈਨੂੰ ਸਿਵਲ ਹਸਪਤਾਲ ਹੁਸਿਆਰਪੁਰ ਭੇਜਿਆ ਗਿਆ ਤੇ 29 ਤਰੀਕ ਨੂੰ ਟੈਸਟ ਕੀਤੇ ਜਾਂ ਤੋ ਬਆਦ ਪਾਜੀਟਿਵ ਆਇਆ ਤੇ ਮੈਨੂੰ 1 ਤਰੀਕ ਨੂੰ ਮੈਡੀਕਲ ਕਾਲਜ ਅਮ੍ਰਿਤਸਰ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਂ ਹੌਸਲਾ ਨਹੀ ਛੱਡਿਆ, ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਲੋਂ ਵੀ ਕਿਸੇ ਚੀਜ ਤੰਗੀ ਨਹੀ ਆਉਣ ਦਿੱਤੀ ਗਈ। ਉਹਨਾਂ ਦੱਸਿਆ ਕਿ ਅਮ੍ਰਿਤਸਰ ਮੈਡੀਕਲ ਕਾਲਜ ਵਿਖੇ ਖਾਣਾ ਅਤੇ ਦਵਾਈ ਬਹੁਤ ਵਧੀਆ ਸੀ ਤੇ ਮੈਨੂੰ ਇਸ ਤਰਾਂ ਸਿਹਤ ਵਿਭਾਗ ਦੇ ਸਟਾਫ ਨੇ ਇਕ ਪਰਿਵਾਰ ਵਾਗ ਹੀ ਰੱਖਿਆ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਤੋ ਆਈਸੋਲੇਸ਼ਨ ਵਾਰਡ ਵਲੋਂ ਰੋਜਾਨਾ ਫੋਨ ਕਰਕੇ ਮੇਰਾ ਹਾਲ ਪੁਛਿਆ ਜਾਂਦਾ ਸੀ, ਜਿਸ ਨਾਲ ਮੇਰਾ ਮਨੋਬਲ ਹੋਰ ਉੱਚਾ ਹੋ ਗਿਆ।

ਹੁਣ ਜਦੋ ਮੇਰਾ ਟੈਸਟ ਨੈਗਟਿਵ ਆਇਆ ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਤੇ ਕੋਰੋਨਾ ਵਰਗੀ ਬਿਮਾਰੀ ਤੇ ਜਿੱਤ ਕੇ ਆਪਣੇ ਪਰਿਵਾਰ ਵਿੱਚ ਆ ਗਿਆ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਕੋਰੋਨਾ ਕੋਈ ਖਤਰਨਾਕ ਬਿਮਾਰੀ ਨਹੀ ਹੈ ਸਿਰਫ ਜੋ ਪੰਜਾਬ ਸਰਕਾਰ ਵੱਲੋ ਅਤੇ ਸਿਹਤ ਵਿਭਾਗ ਵੱਲੋ ਹਦਾਇਤ ਕੀਤੀ ਗਈ ਹੈ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਆਪਣੇ ਘਰ ਵਿੱਚ ਰਹਿ ਕਿ ਲਾਕਡਾਊਨ ਦੀ ਪਾਲਣਾ ਕਰਨੀ ਚਹੀਦੀ ਹੈ ਤਾਂ ਹੀ ਅਸੀ ਇਸ ਬਿਮਾਰੀ ਤੋ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾ ਸਕਦੇ ਹਾਂ ।

LEAVE A REPLY

Please enter your comment!
Please enter your name here