ਕਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਲਈ ਸਿਵਲ ਸਰਜਨ ਨੇ ਆਈ.ਪੀ.ਏ ਨਾਲ ਕੀਤੀ ਵਿਸ਼ੇਸ ਮੀਟਿੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਵਿਡ-19 ਵਾਇਰਸ ਦੀ ਤੀਸਰੀ ਲਹਿਰ ਜਿਸ ਵਿੱਚ ਮਾਹਿਰਾਂ ਵਲੋਂ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਜਿਲੇ੍ਹ ਦੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀ ਐਸ਼ੋਸ਼ੀਏਸ਼ਨ (ਆਈ.ਪੀ.ਏ) ਦੀ ਵਿਸ਼ੇਸ਼ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਅੱਜ ਬਾਅਦ ਦੁਪਹਿਰ ਕੀਤੀ ਗਈ ਜਿਸ ਦਾ ਮਕਸੱਦ ਕਰੋਨਾ ਸਥਿਤੀ ਨੂੰ ਲੈਕੇ ਅਗੇਤੇ ਪ੍ਰਬੰਧਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ।ਇਸ ਮੀਟਿੰਗ ਵਿੱਚ ਡਾ. ਹਰਬੰਸ ਕੌਰ ਡੀ.ਐਮ.ਸੀ, ਡਾ. ਸਵਾਤੀ ਐਸ.ਐਮ.ੳ ਸਿਵਲ ਹਸਪਤਾਲ ਅਤੇ ਆਈ .ਪੀ.ਏ ਤੋਂ ਡਾ. ਪ੍ਰਦੀਪ ਢਿੰਗਰਾ,ਡਾ. ਬੀ.ਕੇ ਕਪਿਲਾ, ਡਾ.ਰਾਕੇਸ਼ ਸਿੰਗਲਾ, ਡਾ.ਤਨੂੰ ਕਪੂਰ, ਡਾ.ਡੀ.ਵੀ ਸਾਲਵਾਨ, ਡਾ.ਜੈ.ਐਸ, ਡਾ.ਗੁਰਮੀਤ ਸਿੰਘ,ਡਾ. ਹਰਨੂਰਜੌਤ ਕੌਰ ਹਾਜ਼ਰ ਹੋਏ।

Advertisements

ਇਸ ਸਬੰਧੀ ਵਧੇੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਿਲੇ੍ਹ ਦੇ ਵੱਖ ਵੱਖ ਬੱਚਿਆਂ ਦੇ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ, ਮਨੁੱਖੀ ਵਸੀਲੇ ਅਤੇ ਐਸ.ਐਨ.ਸੀ.ਯੂ/ਐਨ.ਆਈ.ਸੀ.ਯੂ ਕਾਰਨਰ ਅਤੇ ਮੈਡੀਕਲ ਸਾਜੋ ਸਮਾਨ ਦੇ ਵੇਰਵਿਆਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਵਲੋਂ ਸੰਭਾਵਤ ਸੇਵਾਂਵਾਂ ਦੇਣ ਨੂੰ ਤਿਆਰੀ ਬਾਰੇ ਵਿਚਾਰ ਵੰਟਾਦਰੇ ਕੀਤਾ ਗਿਆ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿਠਿਆ ਜਾ ਸਕੇ।

LEAVE A REPLY

Please enter your comment!
Please enter your name here