ਤਨੀਸ਼ਾ ਬਾਲ ਪੁਸਤਕ ਲੜੀ ਅੰਕ 22 ਤੇ ਦਾਨਿਸ਼ ਹਾਇਕੂ ਸੰਸਾਰ ਨਵਾਂ ਅੰਕ 4 ਰਿਲੀਜ

ਮਾਹਿਲਪੁਰ 23 ਜੂਨ: ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਈਸਪੁਰ ਵਿਖੇ ਤਨੀਸ਼ਾ ਬਾਲ ਪੁਸਤਕ ਲੜੀ ਅੰਕ ( 22) ਤੇ ਦਾਨਿਸ਼ ਹਾਇਕੂ ਸੰਸਾਰ ਨਵਾਂ ਅੰਕ (4) ਰਿਲੀਜ ਕੀਤੇ ਗਏ । ਇਸ ਸਮੇਂ ਹਾਜ਼ਰ ਤਨੀਸ਼ਾ ਕਿਤਾਬ ਘਰ ਦੇ ਮੁੱਖ  ਇੰਚਾਰਜ ਧਨਵੀਰ ਮਾਹੀ ਨੇ ਦੱਸਿਆ ਕਿ ਸਾਬੀ ਈਸਪੁਰੀ ( ਆਨਰੇਰੀ ਸੰਪਾਦਕ ) ਤੇ ਉਨ੍ਹਾਂ ਦਾ ਪਰਿਵਾਰ ਹਰ   ਮਹੀਨੇ ਆਪਣੇ ਦੋਨੇ ਬੱਚਿਆਂ ਤਨੀਸ਼ਾ ਗਿੱਲ ਤੇ ਦਾਨਿਸ਼ ਗਿੱਲ ਜਿਨ੍ਹਾਂ ਦੇ ਨਾਮ ਹੇਠ ਇਹ ਦੋਨੋ ਪੁਸਤਕ ਲੜੀਆ ਚੱਲ ਰਹੀਆ ਹਨ । ਉਨ੍ਹਾਂ ਦੇ ਸਲਾਨਾ ਜਨਮ ਦਿਨ  ਦੇ ਨਾਲ ਨਾਲ ਮਹੀਨਾ ਵਾਰ ਜਨਮ ਦਿਨ ਵੀ ਮਨਾਉਦੇ ਹਨ। ਇਸ ਲਈ ਦੋਨੋਂ ਪਿਆਰੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਸਮੇਂ ਤਨੀਸ਼ਾ ਬਾਲ ਪੁਸਤਕ ਲੜੀ ਦਾ ਨਵਾਂ ਅੰਕ ਤੇ ਦਾਨਿਸ਼ ਹਾਇਕੂ ਸੰਸਾਰ ਦਾ ਨਵਾਂ ਅੰਕ ਰਿਲੀਜ਼ ਕੀਤੇ ਗਏ ।

Advertisements

ਧਨਵੀਰ ਮਾਹੀ ਨੇ ਆਪਣੀ ਗੱਲ ਨੂੰ ਅਗਾਂਹ ਤੌਰਦੇ ਹੋਏ ਕਿਹਾ ਕਿ ਤਨੀਸ਼ਾ ਬਾਲ ਪੁਸਤਕ ਲੜੀ ਵਿੱਚ ਬੱਚਿਆਂ ਦੇ ਮੰਨੋਰੰਜਨ ਲਈ ਕਵਿਤਾਵਾਂ , ਕਹਾਣੀਆਂ , ਗੀਤ ਜਾਣਕਾਰੀ ਤੇ ਵਧੀਆ ਵਿਚਾਰਾ ਆਦਿ ਬਾਲ ਸਾਹਿਤ ਦਾ ਹਰ ਰੰਗ ਸ਼ਾਮਲ ਹੁੰਦਾ ਹੈ ਰੰਗਦਾਰ ਤਸਵੀਰਾਂ ਬੱਚਿਆਂ ਨੂੰ ਆਕਰਸ਼ਤ ਕਰਦੀਆਂ ਹਨ ਤੇ ਦਾਨਿਸ਼ ਹਾਇਕੂ ਸੰਸਾਰ ਜੋ ਜਪਾਨੀ ਕਾਵਿ ਵਿਧਾ ਨਾਲ ਸੰਬੰਧਿਤ ਵਿਧਾਵਾ ਸ਼ਾਮਲ ਹੰੁ ਦੀਆ ਹਨ । ਅੰਤ ਵਿੱਚ ਸ਼ਾਮਲ ਹਾਜ਼ਰ ਮੈਂਬਰਾ ਤਨੀਸ਼ਾ ਤੇ ਦਾਨਿਸ਼ ਨੂੰ ਜਨਮ ਦਿਨ ਦੀਆਂ ਮੁਬਾਰਕਾ ਦੇ ਨਾਲ ਨਾਲ ਦੋਨੋ ਅੰਕਾ ਦੇ ਰਿਲੀਜ਼ ਹੋਣ ਦੀਆਂ ਮੁਬਾਰਕਾ ਦਿੱਤੀ 

LEAVE A REPLY

Please enter your comment!
Please enter your name here