ਫਿਰੋਜ਼ਪੁਰ ਸਹਿਰ ਨੂੰ ਵਿਕਾਸ ਤੇ ਸੁੰਦਰਤਾ ਪੱਖੋਂ ਇੱਕ ਵਧੀਆ ਸਹਿਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ: ਵਿਧਾਇਕ ਪਿੰਕੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਸਹਿਰ ਨੂੰ ਵਿਕਾਸ ਤੇ ਸੁੰਦਰਤਾ ਪੱਖੋਂ ਇੱਕ ਵਧੀਆ ਸਹਿਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਫਿਰੋਜ਼ਪੁਰ ਸ਼ਹਿਰ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਜ਼ਿਲ੍ਹੇ ਦੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਤੇ ਐੱਮ.ਸੀਜ਼ ਨਾਲ ਰੱਖੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।

Advertisements

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਪਿੰਕੀ ਨੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਅਧੀਨ ਜਿਹੜੇ ਵੀ ਕੰਮ ਪੈਂਡਿੰਗ ਹਨ ਉਹ ਜਲਦੀ ਤੋਂ ਜਲਦੀ ਮੁਕੰਮਲ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਜਿੰਨੀਆਂ ਵੀ ਸੜਕਾਂ ਤੇ ਗਲੀਆਂ ਦੇ ਕੰਮ ਪੈਂਡਿੰਗ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਫਿਰੋਜ਼ਪੁਰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਸਮੂਹ ਐੱਮ.ਸੀਜ਼ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਸਹਿਰ ਦੇ ਵਿਕਾਸ ਦੇ ਕੰਮ ਅਧੂਰੇ ਨਾ ਰਹਿਣ ਤੇ ਉਨ੍ਹਾਂ ਦੇ ਖੇਤਰ ਵਿੱਚ ਜੋ ਵੀ ਕੰਮ ਅਧੂਰੇ ਹਨ ਉਹ ਵਧੀਆ ਅਤੇ ਬਾਖੂਬੀ ਤਰੀਕੇ ਨਾਲ ਪੂਰੇ ਕੀਤੇ ਜਾਣ। ਇਸ ਉਪਰੰਤ ਵਿਧਾਇਕ ਪਿੰਕੀ ਨੇ ਕੁਝ ਨਵੇਂ ਪ੍ਰਾਜੈਕਟਾਂ ਤੇ ਵੀ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਕੁਝ ਪ੍ਰਾਜੈਕਟ ਤਾ ਚੱਲ ਰਹੇ ਹਨ ਤੇ ਕੁਝ ਹੋਰ ਨਵੇਂ ਪ੍ਰਾਜੈਕਟਾਂ ਤੇ ਵੀ ਕੰਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹਮੇਸਾਂ ਤੋ ਇਹ ਹੀ ਹੈ ਕਿ ਉਹ ਫਿਰੋਜ਼ਪੁਰ ਵਾਸੀਆਂ ਦਾ ਸੇਵਕ ਬਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਤੇ ਫਿਰੋਜ਼ਪੁਰ ਸਹਿਰ ਨੂੰ ਵਿਕਾਸ, ਸਿੱਖਿਆ ਅਤੇ ਇਲਾਜ ਪੱਖੋਂ ਵਧੀਆ ਸਹਿਰ ਬਣਾਵੇ ਤਾ ਜੋ ਫਿਰੋਜ਼ਪੁਰ ਜ਼ਿਲ੍ਹਾ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਉਨ੍ਹਾਂ ਦੇ ਸਹਿਰ ਵਿੱਚ ਦੂਰ ਹੋ ਜਾਣ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਰਿੰਕੂ ਗਰੋਵਰ, ਵਾਈਸ ਪ੍ਰਧਾਨ ਰਜਿੰਦਰ ਕੁਮਾਰ, ਐਕਸੀਅਨ ਨਗਰ ਕੌਂਸਲ ਐੱਸ.ਐੱਸ ਬਹਿਲ, ਐੱਸ.ਡੀ.ਓ. ਨਗਰ ਕੌਂਸਲ ਗੁਲਸ਼ਨ ਗਰੋਵਰ, ਐੱਸ.ਡੀ.ਓ ਸੀਵਰੇਜ ਬੋਰਡ ਗੁਲਸ਼ਨ ਗਰੋਵਰ ਅਤੇ ਐੱਮ.ਸੀ ਦਰਸ਼ਨਾ ਰਾਣੀ, ਨਵਜੋਤ ਸਿੰਘ, ਮਨਜੀਤ ਕੋਰ, ਬੋਹੜ ਸਿੰਘ, ਮਨਦੀਪ ਕੌਰ, ਕਪਿਲ ਕੁਮਾਰ, ਰਚਨਾ, ਪਰਵਿੰਦਰ ਕੁਮਾਰ, ਰਿੰਪੀ, ਰਿਸ਼ੀ ਸਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here