ਜਿਲੇ ਵਿੱਚ ਕੋਵਿਡ-19 ਦੇ ਨਵੇ 8 ਪਾਜੇਟਿਵ ਮਰੀਜ, 1 ਮੌਤ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2808 ਨਵੇ ਸੈਪਲ ਲੈਣ  ਨਾਲ ਅਤੇ  2739 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 7 ਨਵੇ ਪਾਜੇਟਿਵ ਕੇਸ ਅਤੇ 01 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 08 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28434 ਹੈ ਅਤੇ ਬਾਹਰਲੇ ਜਿਲਿਆ  ਤੋ 2009 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30443 ਹੋ ਗਏ ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 661843 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 632004 ਸੈਪਲ ਨੈਗਟਿਵ ਹਨ । ਜਦ ਕਿ 2371 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 845 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 965 ਹੋ ਗਈ ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ  140  ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29338 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 01 ਮੌਤ  ਹੋਈ ਹੈ । ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਦੇ 290  ਮਰੀਜਾਂ ਲਈ ਉਪਲਬਧ  ਬੈਡਾਂ ਵਿੱਚੋ 255  ਬੈਡ ਖਾਲੀ ਜਦ ਕਿ ਲੈਵਲ- 03 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 33  ਬੈਡ ਖਾਲੀ ਹਨ ।

LEAVE A REPLY

Please enter your comment!
Please enter your name here