ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਫਿਰ ਤੋ ਹੋਇਆ ਵਾਧਾ

ਦਿੱਲੀ, (ਦ ਸਟੈਲਰ ਨਿਊਜ਼)। ਦੇਸ਼ ਵਿੱਚ ਲਗਾਤਾਰ ਬੇਰੋਜ਼ਗਾਰੀ ਦੀ ਸਮੱਸਿਆ ਦਿਨੋ ਦਿਨ ਵੱਧ ਰਹੀ ਹੈ। ਦੇਸ਼ ਵਿੱਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾ ਵਿੱਚ ਵਾਧਾ ਹੋਇਆ ਉੱਥੇ ਹੀ ਹੁਣ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆ ਕੀਮਤਾ ਵਿੱਚ ਵੀ ਵਾਧਾ ਹੋ ਗਿਆ ਹੈ। ਸਿਲੰਡਰ ਦੀ ਕੀਮਤ 25.50 ਰੁਪਏ ਪ੍ਰਤੀ ਵੱਧ ਗਈ ਹੈ। ਹੁਣ ਇੰਡੇਨ ਦੇ ਸਿਲੰਡਰ ਭਰਾਉਣ ਲਈ 25 ਰੁਪਏ ਹੋਰ ਦੇਣੇ ਪੈਣਗੇ। ਦਿੱਲੀ ਵਿੱਚ ਜਿੱਥੇ ਪਹਿਲਾ ਐਲਪੀਜੀ ਸਿਲੰਡਰ ਦੀ ਕੀਮਤ 694 ਸੀ, ਹੁਣ ਉਥੇ ਹੀ ਇਸਦੀ ਕੀਮਤ ਵਧਾ ਕੇ 834 ਰੁਪਏ ਕਰ ਦਿੱਤੀ ਹੈ।

Advertisements

ਜਾਣਕਾਰੀ ਅਨੁਸਾਰ ਇਸ ਸਾਲ ਸੱਭ ਤੋ ਪਹਿਲਾ ਦੇਸ਼ ਵਿੱਚ ਜਨਵਰੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ, ਅਤੇ ਫਰਵਰੀ ਵਿੱਚ ਵਧਾ ਕੇ 719 ਕਰ ਦਿੱਤੀ ਸੀ। ਇਸਤੋ ਬਾਅਦ 15 ਫਰਵਰੀ ਨੂੰ 769 ਕਰ ਦਿੱਤੀ ਗਈ ਸੀ। ਅਤੇ ਫਿਰ ਮਾਰਚ ਵਿੱਚ ਸਿਲੰਡਰ ਦੀ ਕੀਮਤ 819 ਕਰ ਦਿੱਤੀ ਗਈ ਸੀ। ਜਿਸਦੇ ਚੱਲਦਿਆ ਹੁਣ ਅੱਜ 1 ਜੂਨ ਨੂੰ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਹੋਰ ਵਾਧਾ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here