
ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਗਰਮੀ ਦਾ ਦੌਰ ਦਿਨੋ-ਦਿਨ ਲਗਾਤਾਰ ਵੱਧ ਰਿਹਾ ਹੈ। ਜਿਸਦੇ ਚੱਲਦਿਆ ਪੰਜਾਬ ਦੇ ਲੋਕ ਗਰਮੀ ਤੋ ਕਾਫੀ ਪਰੇਸ਼ਾਨ ਹਨ ,ਪਰ ਸਰਕਾਰ ਦੁਆਰਾ ਬਿਜਲੀ ਨੂੰ ਲੈ ਕੇ ਕੀਤੇ ਗਏ ਵਾਅਦੇ ਸਿਰਫ ਲਾਰੇ ਹੀ ਬਣ ਕੇ ਰਹਿ ਗਏ ਹਨ। ਜਿਸਦੇ ਕਾਰਣ ਪੰਜਾਬ ਵਿੱਚ ਹਰ ਰੋਜ਼ 8 ਤੋ 12 ਘੰਟੇ ਬਿਜਲੀ ਕੱਟਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਲਗਾਤਾਰ ਚੱਲ ਰਹੀ ਬਿਜਲੀ ਕੱਟਣ ਦੀ ਸਮੱਸਿਆ ਨੂੰ ਲੈ ਕੇ ਅਤੇ ਸਰਕਾਰ ਤੋ ਅੱਕੇ ਹੋਏ ਲੋਕਾ ਨੇ ਪੰਜਾਬ ਸਰਕਾਰ ਖਿਲਾਫ ਚੰਡੀਗੜ੍ਹ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸਦੇ ਕਾਰਣ ਪੰਜਾਬ ਦੇ ਲੋਕਾ ਨੇ ਚੰਡੀਗੜ੍ਹ-ਊਨਾ ਅਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ ਹੈ ਅਤੇ ਜਿਸ ਦੌਰਾਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ।

ਇਸਤੋ ਇਲਾਵਾ ਬਿਜਲੀ ਤੋ ਅੱਕੇ ਹੋਏ ਲੋਕਾ ਨੇ ਰੂਪਨਗਰ ਦੇ ਨੇੜ੍ਹੇ 132 ਕੇਵੀ ਸਬ ਸਟੇਸ਼ਨ ਦੇ ਬਾਹਰ ਵੀ ਧਰਨਾ ਲਗਾਇਆ। ਧਰਨੇ ਵਿੱਚ ਬੈਠੇ ਹੋਏ ਲੋਕਾ ਨੇ ਮੀਡੀਆ ਨੂੰ ਦੱਸਿਆ ਕਿ ਉਹਨਾ ਦੇ ਇਲਾਕਿਆ ਵਿੱਚ ਰੋਜ਼ਾਨਾ 8 ਤੋ 12 ਘੰਟੇ ਬਿਜਲੀ ਨਹੀ ਆ ਰਹੀ, ਜਦਕਿ ਦੇਸ਼ ਵਿੱਚ ਬਿਜਲੀ ਮੁਫਤ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ। ਉਹਨਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੋਜ਼ ਦੀ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਅਤੇ ਉਨਾ ਦੀ ਕਹਿਣਾ ਹੈ ਕਿ ਜਦੋ ਤੱਕ ਬਿਜਲੀ ਵਿਭਾਗ ਅਧਿਕਾਰੀ ਉਨਾਂ ਨੂੰ ਲਿਖਤ ਵਿੱਚ ਭਰੋਸਾ ਨਹੀ ਦੇਵੇਗੀ ਉਹ ਇਸੇ ਤਰ੍ਹਾਂ ਹੀ ਧਰਨਾ ਜਾਰੀ ਰੱਖਣਗੇ।











