ਭਾਰਤ ਦਾ ਮੋਹਰੀ ਉਦਯੋਗਿਕ ਸੂਬਾ ਅਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਨ ਦੀਆਂ ਬਰੂਹਾਂ ’ਤੇ ਪਹੁੰਚਿਆ ਪੰਜਾਬ: ਕੈਪਟਨ ਅਮਰਿੰਦਰ

ਚੰਡੀਗੜ੍ਹ, 2 ਜੁਲਾਈ: ਸੂਬੇ ਵਿਚ ਨਿਵੇਸ਼ ਦੇ ਸੁਖਾਵੇਂ ਮਾਹੌਲ ਨੂੰ ਉਤਸ਼ਾਹਤ ਕਰਨ ਦੀ ਸਫਲਤਾ ਉਤੇ ਸੰਤੁਸ਼ਟੀ ਜਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ, ਭਾਰਤ ਦੇ ਉਦਯੋਗਿਕ ਨਕਸ਼ੇ ਉਤੇ ਮੋਹਰੀ ਸੂਬਾ ਅਤੇ ਇਸ ਨੂੰ ਸਭ ਤੋਂ ਵੱਧ ਤਰਜੀਹੀ ਆਲਮੀ ਨਿਵੇਸ਼ ਟਿਕਾਣੇ ਵਜੋਂ ਉਭਰਨ ਦੇ ਦਰ ਉਤੇ ਆਣ ਪਹੁੰਚਿਆ ਹੈ।

Advertisements

        ਮੁੱਖ ਮੰਤਰੀ ਨੇ ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਮਈ, 2021 ਤੱਕ 86,819 ਕਰੋੜ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵਾਂ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ ਜਿਸ ਨਾਲ ਰੋਜ਼ਗਾਰ ਦੇ 323,260 ਮੌਕੇ ਸਿਰਜੇ ਜਾਣਗੇ।

        ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2017 ਵਿਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਲੈ ਕੇ ਸੂਬੇ ਦੇ ਉਦਯੋਗਿਕ ਸੈਕਟਰ ਵਿਚ ਅਥਾਹ ਤਰੱਕੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਉਦਯੋਗ ਪੱਖੀ ਨਵੀਂ ਨੀਤੀ ਲਿਆਂਦੀ ਗਈ ਜਿਸ ਨਾਲ ਕਾਰੋਬਾਰ ਸੁਖਾਲਾ ਹੋਇਆ ਅਤੇ ਨਿਵੇਸ਼ਕਾਂ ਵਿਚ ਭਰੋਸਾ ਪੈਦਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫ਼ਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ।

        ਮੁੱਖ ਮੰਤਰੀ ਨੇ ਉਦਯੋਗਿਕ ਯੂਨਿਟ ਸਥਾਪਤ ਕਰਨ ਲਈ ਸੰਭਾਵੀ ਨਿਵੇਸ਼ਕਾਰਾਂ ਅਤੇ ਉੱਦਮੀਆਂ ਲਈ ਪ੍ਰਵਾਨਗੀ ਵਿਚ ਤੇਜੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਲੀਹੋਂ ਹਟਵੇਂ ਅਨੇਕਾਂ ਕਦਮ ਚੁੱਕਣ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਪੀ.ਬੀ.ਆਈ.ਪੀ.) ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਵਿਚ ਉਦਯੋਗਿਕ ਅਤੇ ਨਿਵੇਸ਼ ਉਤਸ਼ਾਹਤ ਬਿਊਰੋ ਦੀ ਸਥਾਪਨਾ ਕਰਨ ਦੇ ਹਾਲ ਹੀ ਵਿਚ ਕੀਤੇ ਗਏ ਫੈਸਲੇ ਨਾਲ ਸੂਬੇ ਵਿਚ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਬਿਜਨਸ ਫਸਟ ਪੋਰਟਲ ਰਾਹੀਂ ਸਮੇਂ ਸਿਰ ਪ੍ਰਵਾਨਗੀਆਂ ਦੇਣ, ਐਨ.ਓ.ਸੀ. ਅਪਲਾਈ ਕਰਨ ਅਤੇ ਮਨਜੂਰੀਆਂ ਸਮੇਂ ਸਿਰ ਜਾਰੀ ਵਿਚ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

        ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਦੱਸਿਆ ਕਿ ਮਈ, 2021 ਵਿਚ 2277 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 1206 ਕਰੋੜ ਰੁਪਏ ਦੀ ਲਾਗਤ ਨਾਲ ਸਬੰਧਤ ਪ੍ਰਾਜੈਕਟ ਰੀਅਲ ਅਸਟੇਟ, ਮਕਾਨ ਅਤੇ ਬੁਨਿਆਦੀ ਢਾਂਚੇ, ਸੈਰ ਸਪਾਟਾ ਤੇ ਪ੍ਰਾਹੁਣਚਾਰੀ, ਸਿਹਤ ਸੰਭਾਲ, ਮੈਨੂਫੈਕਚਰਿੰਗ ਤੇ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਨਾਲ ਸਬੰਧਤ ਹਨ।

        ਨਿਵੇਸ਼ ਪੰਜਾਬ ਦੇ ਸੀ.ਈ.ਓ. ਰੱਜਤ ਅਗਰਵਾਲ ਦੇ ਮੁਤਾਬਕ ਮਾਰਚ, 2017 ਤੋਂ ਲੈ ਕੇ 2661 ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚੋਂ 54 ਫੀਸਦੀ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ 37 ਫੀਸਦੀ ਉਸਾਰੀ ਅਧੀਨ ਜਾਂ ਉਸਾਰੀ ਤੋਂ ਬਾਅਦ ਦੇ ਪੜਾਅ ਉਤੇ ਹਨ।

        ਸੂਬੇ ਭਰ ਵਿੱਚ ਪ੍ਰੋਜੈਕਟਾਂ ਦੀ ਖੇਤਰ ਪੱਧਰ ਤੇ ਵੰਡ ਦੇ ਸੰਦਰਭ ਵਿੱਚਸ੍ਰੀ ਅਗਰਵਾਲ ਨੇ ਦੱਸਿਆ ਕਿ ਏਰੋਸਪੇਸਐਮਆਰਓ ਅਤੇ ਡਿਫੈਂਸ ਵਿੱਚ ਦੋ ਪ੍ਰਾਜੈਕਟ ਸਥਾਪਤ ਕੀਤੇ ਗਏ ਹਨ ਜਦਕਿ ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਵਿੱਚ 386ਏਲੌਏ ਸਟੀਲ ਅਤੇ ਸਟੀਲ ਵਿੱਚ 150ਆਟੋ ਅਤੇ ਆਟੋ ਕੰਪੋਨੈਂਟਸ ਵਿੱਚ 82 , ਸਾਈਕਲ ਅਤੇ ਸਾਈਕਲ ਕੰਪੋਨੈਂਟਸ/ਪਾਰਟਸ ਵਿਚ 30ਬਾਇਓਟੈਕਨਾਲੌਜੀ ਵਿਚ ਸੱਤਕੈਮੀਕਲ ਅਤੇ ਪੈਟਰੋਕੈਮੀਕਲ ਵਿਚ 36ਈ-ਵਹੀਕਲ ਵਿਚ ਦੋਸਿੱਖਿਆ ਵਿਚ 36ਇਲੈਕਟ੍ਰਾਨਿਕ ਵਿਚ 28ਫੁਟਵੇਅਰ ਅਤੇ ਅਸੈਸਰੀਜ਼ ਵਿਚ 18ਹੈਲਥਕੇਅਰ ਵਿਚ 49ਆਈਟੀ ਅਤੇ ਆਈਟੀਈਐਸ ਵਿਚ 82ਲੈਦਰ ਵਿਚ ਦੋਲਾਈਫ ਸਾਇੰਸ ਵਿਚ ਇਕਲਾਈਟ ਇੰਜੀਨੀਅਰਿੰਗ ਅਤੇ ਮਸ਼ੀਨ ਟੂਲ ਵਿਚ 18ਲਾਜਿਸਟਿਕ ਵਿਚ 29ਮੈਨੂਫੈਕਚਰਿੰਗ ਵਿਚ 858ਮੀਡੀਆ ਅਤੇ ਇੰਟਰਟੇਨਮੈਂਟ ਵਿਚ 11ਮੈਡੀਕਲ ਉਪਕਰਨਾਂ ਵਿਚ ਅੱਠਐਨਆਰਐਸਈ ਪਾਵਰ ਪ੍ਰਾਜੈਕਟਾਂ ਵਿਚ 23ਹੋਰ ਸੇਵਾਵਾਂ ਸਬੰਧੀ ਪ੍ਰਾਜੈਕਟਾਂ ਵਿਚ 49ਫਾਰਮਾਸਿਊਟੀਕਲ ਵਿੱਚ 49ਪਲਾਸਟਿਕ ਵਿੱਚ 35ਪਾਵਰ ਵਿੱਚ ਪੰਜਰੀਅਲ ਅਸਟੇਟਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿੱਚ 215ਰੀਟੇਲ ਅਤੇ ਈ-ਕਾਮਰਸ ਵਿੱਚ 11ਹੁਨਰ ਵਿਕਾਸ ਕੇਂਦਰਾਂ ਵਿੱਚ ਚਾਰਸਟਾਰਟ-ਅੱਪਸ ਵਿੱਚ ਅੱਠਟੈਕਸਟਾਈਲਤਕਨੀਕੀ ਟੈਕਸਟਾਈਲਅਪੈਰਲਸ ਅਤੇ ਮੇਕ-ਅੱਪ ਵਿੱਚ 199 ਅਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਦੇ ਖੇਤਰ ਵਿੱਚ 128 ਪ੍ਰਾਜੈਕਟ ਸ਼ਾਮਲ ਹਨ।

16 ਮਾਰਚ2017 ਤੋਂ 31 ਮਈ2021 ਤੱਕ ਜ਼ਿਲ੍ਹਾ ਪੱਧਰ ਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾਲ ਹੋਏ ਨਿਵੇਸ਼ ਬਾਰੇ ਦੱਸਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ 24750 ਨੌਕਰੀਆਂ ਦੀ ਸਮਰੱਥਾ ਵਾਲੇ 24698 ਕਰੋੜ ਰੁਪਏ ਦੇ 70 ਪ੍ਰਾਜੈਕਟਾਂ ਨਾਲ ਸਿਖਰ ਤੇ ਹੈ। ਇਸ ਤੋਂ ਬਾਅਦ ਐਸ.ਏ.ਐਸ.ਨਗਰ ਨੇ 61,663 ਨੌਕਰੀਆਂ ਦੀ ਸਮਰੱਥਾ ਨਾਲ 23,172 ਕਰੋੜ ਰੁਪਏ ਦੇ ਨਿਵੇਸ਼ ਵਾਲੇ 609 ਪ੍ਰਾਜੈਕਟ ਅਤੇ ਲੁਧਿਆਣਾ ਨੇ 12,094 ਕਰੋੜ ਰੁਪਏ ਦੇ ਨਿਵੇਸ਼ ਨਾਲ 88,836 ਪ੍ਰਸਤਾਵਿਤ ਨੌਕਰੀਆਂ ਵਾਲੇ 590 ਪ੍ਰਾਜੈਕਟ ਪ੍ਰਾਪਤ ਕੀਤੇ ਹਨ। ਪਟਿਆਲੇ ਵਿੱਚ 17,257 ਨੌਕਰੀਆਂ ਵਾਲੇ 226 ਪ੍ਰਾਜੈਕਟ ਹਨ ਜਿਨ੍ਹਾਂ ਦੀ ਕੁੱਲ ਲਾਗਤ 5576 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਨੇ 13435 ਨੌਕਰੀਆਂ ਵਾਲੇ 146 ਪ੍ਰੋਜੈਕਟ ਪ੍ਰਾਪਤ ਕੀਤੇ ਹਨ ਜਿਸ ਦੀ ਲਾਗਤ 3691 ਕਰੋੜ ਰੁਪਏ ਹੈ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 235 ਪ੍ਰਾਜੈਕਟਾਂ ਨਾਲ 3080 ਕਰੋੜ ਰੁਪਏ ਦਾ ਨਿਵੇਸ਼ ਕਰਕੇ 17632 ਵਿਅਕਤੀਆਂ ਲਈ ਰੁਜ਼ਗਾਰ ਪੈਦਾ ਕਰੇਗਾ ਜਦਕਿ ਸ਼ਹੀਦ ਭਗਤ ਸਿੰਘ ਨਗਰ 3005 ਕਰੋੜ ਰੁਪਏ ਦੀ ਲਾਗਤ ਵਾਲੇ 27 ਪ੍ਰਾਜੈਕਟ ਨਾਲ 8026 ਨੌਕਰੀਆਂ ਦੇ ਮੌਕੇ ਪੈਦਾ ਕਰੇਗਾ ਅਤੇ ਰੂਪਨਗਰ 1977 ਕਰੋੜ ਰੁਪਏ ਦੀ ਲਾਗਤ ਵਾਲੇ 38 ਪ੍ਰਾਜੈਕਟਾਂ ਨਾਲ 9432 ਵਿਅਕਤੀਆਂ ਨੂੰ ਰੁਜ਼ਗਾਰ ਦੇਵੇਗਾ।

ਹੋਰ ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ (ਪ੍ਰਾਜੈਕਟ 59ਲਾਗਤ 1,959 ਕਰੋੜ ਰੁਪਏਨੌਕਰੀਆਂ 6360)ਬਰਨਾਲਾ (ਪ੍ਰਾਜੈਕਟ 42ਲਾਗਤ 1164 ਕਰੋੜ ਰੁਪਏਨੌਕਰੀਆਂ 5204)ਜਲੰਧਰ (133 ਪ੍ਰਾਜੈਕਟ1081 ਕਰੋੜ ਰੁਪਏ ਦਾ ਨਿਵੇਸ਼9319 ਨੌਕਰੀਆਂ)ਪਠਾਨਕੋਟ (34 ਪ੍ਰਾਜੈਕਟ1066 ਕਰੋੜ ਰੁਪਏ ਦਾ ਨਿਵੇਸ਼2697 ਨੌਕਰੀਆਂ)ਸੰਗਰੂਰ (124 ਪ੍ਰਾਜੈਕਟ943 ਕਰੋੜ ਦੀ ਲਾਗਤ11214 ਨੌਕਰੀਆਂ)ਗੁਰਦਾਸਪੁਰ (64 ਪ੍ਰਾਜੈਕਟ649 ਕਰੋੜ ਰੁਪਏ ਦੀ ਲਾਗਤ16720 ਨੌਕਰੀਆਂ)ਸ੍ਰੀ ਮੁਕਤਸਰ ਸਾਹਿਬ (27 ਪ੍ਰਾਜੈਕਟ580 ਕਰੋੜ ਰੁਪਏ ਦਾ ਨਿਵੇਸ਼2023 ਨੌਕਰੀਆਂ)ਫਰੀਦਕੋਟ (29 ਪ੍ਰਾਜੈਕਟ398 ਕਰੋੜ ਰੁਪਏ3971 ਨੌਕਰੀਆਂ)ਮਾਨਸਾ (19 ਪ੍ਰਾਜੈਕਟ380 ਕਰੋੜ ਰੁਪਏ ਦਾ ਨਿਵੇਸ਼466 ਨੌਕਰੀਆਂ)ਫਿਰੋਜ਼ਪੁਰ (27 ਪ੍ਰਾਜੈਕਟ332 ਕਰੋੜ ਰੁਪਏ ਦਾ ਨਿਵੇਸ਼16515 ਨੌਕਰੀਆਂ)ਫਾਜ਼ਿਲਕਾ (49 ਪ੍ਰਾਜੈਕਟ321 ਕਰੋੜ ਰੁਪਏ ਦਾ ਨਿਵੇਸ਼1930 ਨੌਕਰੀਆਂ)ਕਪੂਰਥਲਾ (29 ਪ੍ਰਾਜੈਕਟ276 ਕਰੋੜ ਰੁਪਏ3667 ਨੌਕਰੀਆਂ)ਮੋਗਾ (51 ਪ੍ਰਾਜੈਕਟ203 ਕਰੋੜ ਰੁਪਏ1022 ਨੌਕਰੀਆਂ) ਅਤੇ ਤਰਨ ਤਾਰਨ (33 ਪ੍ਰਾਜੈਕਟ173 ਕਰੋੜ ਰੁਪਏ1121 ਨੌਕਰੀਆਂ) ਸ਼ਾਮਲ ਹਨ।

LEAVE A REPLY

Please enter your comment!
Please enter your name here