ਕੰਢੀ ਕਿਰਸਾਣ ਯੂਨੀਅਨ ਨੇ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧ, ਡੀਜ਼ਲ ਤੇ ਪਟਰੋਲ ਦੇ ਰੇਟਾਂ ਖ਼ਿਲਾਫ਼ ਸਰਕਾਰ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧ, ਡੀਜ਼ਲ ਤੇ ਪਟਰੋਲ ਦੇ ਰੇਟਾਂ ਦੁਆਰਾ ਲੋਕਾਂ ਦੀ ਲੁੱਟ ਖ਼ਿਲਾਫ਼ ਕੰਢੀ ਕਿਰਸਾਣ ਯੂਨੀਅਨ ਪੰਜਾਬ ਤੇ ਦੌਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ ਵਲੌ ਸਾਂਝੇ ਤੌਰ ਤੇ ਅੱਡਾ ਚੱਬੇਵਾਲ ਵਿਖੇ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧ ਦੇ ਕਾਰਨ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਤੇ ਆਮ ਲੋਕਾਂ ਵਿਚ ਵੀ ਰੋਸ ਵੱਧ ਰਿਹਾ ਹੈ ਕਿਉਂਕਿ ਸੱਭ ਤੋਂ ਮੰਹਿਗਾ ਪ੍ਰਤਿ ਯੂਨੀਟ ਰੇਟ ਪੰਜਾਬ ਵਿੱਚ ਹੈ ਤੇ ਇੰਨੇਂ ਮੋਟੇ ਬਿੱਲ ਦੇਣ ਦੇ ਬਾਵਜੂਦ ਵੀ ਇੰਨ੍ਹੀ ਗਰਮੀ ਵਿਚ ਆਮ ਲੋਕਾਂ ਤੇ ਕਿਸਾਨਾਂ ਨੂੰ ਸਰਕਾਰ ਦੇ ਮਾੜੇ ਪ੍ਰਬੰਧ ਕਾਰਨ ਜੀਵਨ ਜਿਊਣਾ ਮੁਸ਼ਕਲ ਹੋ ਰਿਹਾ ਹੈ।

Advertisements

ਡੀਜਲ ਪੈਟਰੋਲ ਦੀਆਂ ਬੇਤਹਾਸ਼ਾ ਵਧੀਆ ਕੀਮਤਾਂ ਜਿਸ ਨਾਲ ਕਿਸਾਨ ਮਜ਼ਦੂਰ ਅਤੇ ਆਮ ਜਨਤਾ ਦਾ ਕੇਂਦਰ ਸਰਕਾਰ ਨੇ ਕਚੂਮਰ ਕਢਕੇ ਰਖ ਦਿਤਾ ਹੈ ਅਤੇ ਪੈਟਰੋਲ ਦੀ ਕੀਮਤ 100ਨੂੰ ਪਾਰ ਅਤੇ ਡੀਜ਼ਲ 100ਰੂਪਏ ਨੂੰ ਛੂਹਣ ਜਾ ਰਿਹਾ ਹੈ ਜਿਸ ਦੇ ਨਾਲ ਘਰੇਲੂ ਖਾਣ ਪੀਣ ਦੀਆ ਚੀਜਾ ਦੇ ਭਾਅ ਗਰੀਬ ਦੀ ਪਹੂੰਚ ਤੋ ਬਾਹਰ ਹੋ ਗਈਆ ਹਨ ਇਸ ਲਈ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਪੂਤਲਾ ਫੂਕਿਆ ਅਤੇ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਅੱਡਾ ਚੱਬੇਵਾਲ ਵਿਖੇ ਪਿੱਟ ਸਿਆਪਾ ਕੀਤਾ ਗਿਆ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲ ਚਿਤਾਵਨੀ ਪੱਤਰ ਸੌਂਪਿਆ ਗਿਆ ਕਿ ਜੇ 10 ਜੁਲਾਈ ਤੱਕ ਮੰਗਾਂ ਨੂੰ ਬੂਰ ਨਾ ਪਿਆ ਤਾਂ ‌ਵਿਧਾਇਕਾਂ ਤੇ ਸਸੰਦ ਮੈਂਬਰਾਂ ਦੇ ਘਰਾਂ ਮੂਹਰੇ ਦਸਤਕ ਦਿੱਤੀ ਜਾਵੇਗੀ ਤੇ ਸੰਘਰਸ਼ ਨੂੰ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ। ਲੋਕ ਸਰਕਾਰੀ ਲੁੱਟ ਦੇ ਖਿਲਾਫ਼ ਉੱਠ ਖੜ੍ਹੇ ਹਨ ਤੇ ਉਹ ਹੁਣ ਇਸ ਲੁੱਟ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ।

ਮੰਗ ਪੱਤਰ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਸੋਂਪਿਆ ਗਿਆ। ਕੰਢੀ ਕਿਰਸਾਣੁ ਯੂਨੀਅਨ ਪੰਜਾਬ ਪੰਜਾਬ ਪ੍ਰਧਾਨ ਕੁਲਜਿੰਦਰ ਸਿੰਘ ਘੁੰਮਣ, ਜਨਰਲ ਸਕੱਤਰ ਜਗਜੀਤ ਸਿੰਘ ਗਿੱਲ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਪ੍ਰਧਾਨ ਬਲਬੀਰ ਸਿੰਘ ਫੁਗਲਾਣਾ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਸੁਖਵਿੰਦਰ ਸਿੰਘ ਪੰਨੂ, ਗੁਰਜਾਪ ਸਿੰਘ ਜੌਹਲ, ਕਰਨੈਲ ਸਿੰਘ ਲਵਲੀ, ਬਿਕਰਮ ਸੈਣੀ, ਤਲਵਿੰਦਰ ਸਿੰਘ ਹੀਰ , ਵਰਿੰਦਰ ਸਿੰਘ, ਗਤੇਸ ਸੈਣੀ , ਸੁੱਖਾ ਸਿੰਘ ਬੋਹਣ , ਰਛਪਾਲ ਸਿੰਘ ਝੂੱਟੀ, ਰਹਿਮਤ ਅਲੀ, ਮੱਖਣ ਸਿੰਘ ਕੋਠੀ, ਨੰਬਰਦਾਰ ਹਰਵਿੰਦਰ ਪਾਲ ਸਿੰਘ, ਦਲਵੀਰ ਸਿੰਘ ਝੁੱਟੀ, ਸਰਬਜੀਤ ਸਿੰਘ ਸਾਬੀ, ਨੰਬਰਦਾਰ ਰਣਵੀਰ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਪਠਾਨੀਆਂ, ਇੰਦਰਜੀਤ ਸਿੰਘ, ਸੁਖਬੀਰ ਸਿੰਘ ਪਠਾਨੀਆਂ, ਬਲਵੀਰ ਸਿੰਘ, ਜੀਤਾ ਬਠੁੱਲਾ, ਸੁੱਖਾ ਬਸੀ ਹਸਤ ਖਾਂ, ਲਖਵਿੰਦਰ ਸਿੰਘ ਲੱਖਾ, ਨੰਬਰਦਾਰ ਸੁਖਬੀਰ ਸਿੰਘ, ਜਗਦੀਪ ਸਿੰਘ ਜੱਜ, ਪਵਨਦੀਪ ਸਿੰਘ ਨਸਰਾ,ਸੋਮਾ ਸਰਪੰਚ, ਜਸਵਿੰਦਰ ਸਿੰਘ ਸ਼ੀਰਾ,ਪਿੰਦਾ ਬੂੜੋ ਬਾੜੀਆਂ,ਮਨਦੀਪ ਸਿੰਘ ਹਰੀਪੁਰ, ਪਰਮਿੰਦਰ ਸਿੰਘ ਲਵਲੀ,ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਹੰਦੋਵਾਲ, ਜਸਵੰਤ ਸਿੰਘ, ਕੇਵਲ ਕ੍ਰਿਸ਼ਨ , ਰਾਜਵਿੰਦਰ ਸਿੰਘ, ਸਤਿੰਦਰਜੀਤ ਸਿੰਘ , ਨਿੱਕਾ ਲਹਿਲੀ ਕਲਾ, ਡਾ ਯੋਗੇਸ਼, ਸੋਹਣ ਸਿੰਘ , ਸਰਪੰਚ ਰਘਬੀਰ ਸਿੰਘ, ਗੁਰਮੇਜ ਸਿੰਘ ਚੀਮਾ, ਕਲਵੰਤ ਸਿੰਘ ਲਹਿਲੀ ਖ਼ੁਰਦ, ਜਸਵਿੰਦਰ ਸਿੰਘ ਲਹਿਲੀ ਖੁਰਦ, ਨੰਬਰਦਾਰ ਗੁਰਦੇਵ ਸਿੰਘ ਕੋਂਡਲਾ, ਜੋਤ ਲਹਿਲੀ ਖੁਰਦ, ਹਰਬੰਸ ਸਿੰਘ ਜਿਆਣ, ਪਟੇਲ ਸਿੰਘ,ਜਸਬੀਰ ਸਿੰਘ ਬਿਲਖੂ, ਜਗਜੀਤ ਸਿੰਘ ਮੰਨਣ, ਕੁਲਜੀਤ ਸਿੰਘ ਕੋਂਡਲਾ, ਮਲਕੀਅਤ ਸਿੰਘ ਬੋਹਣ, ਮਨਦੀਪ ਸਿੰਘ ਬੋਹਣ, ਸੁਖਪ੍ਰੀਤ ਸਿੰਘ, ਮਾਨ ਸਿੰਘ ਚੱਬੇਵਾਲ, ਗੁਰਨੇਕ ਸਿੰਘ ਝੂਟੀ, ਜਗਦੀਸ਼ ਸਿੰਘ,ਜਗਮੋਹਨ ਸਿੰਘ ਕਾਲੀਆ, ਸੰਜੀਵ ਸ਼ਰਮਾ , ਇੰਦਰਜੀਤ ਸਿੰਘ ਇੰਦੂ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here