ਕੰਵਰਦੀਪ ਸਿੰਘ ਭੱਲਾ ਦੀ ਮਿੰਨੀ ਕਹਾਣੀ “ਖੁਸ਼ੀ ਦੇ ਹੰਝੂ”

ਘਣਸ਼ਾਮ ਹਮੇਸ਼ਾ ਲੋਕਾਂ ਦੇ ਕੰਮ ਕਰ ਦਿੰਦਾ।ਸਮਾਜ ਸੇਵੀ ਦਾ ਜ਼ਜਬਾ ਹੋਣ ਕਰਕੇ ਉਸ ਦੇ ਘਰ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ, ਦੂਸਰੇ ਪਾਸੇ ਰਣਸ਼ਾਮ ਉਸਦਾ ਭਰਾ ਭਾਵੇਂ ਉਸ ਨਾਲੋਂ ਵੱਧ ਅਮੀਰ ਸੀ, ਪਰ ਕੰਮ ਕਿਸੇ ਦਾ ਨਾ ਕਰਦਾ।ਅੱਜ ਕਈ ਦਿਨਾਂ ਬਾਅਦ ਦੋਨੋਂ ਭਰਾ ਕਿਸੇ ਕੰਮ ਲਈ ਇੱਕਠੇ ਹੋਏ।ਰਣਸ਼ਾਮ ਵੱਡਾ ਹੋਣ ਕਰਕੇ ਆਪਣੇ ਭਰਾ ਨੂੰ ਕਹਿੰਦਾ ਯਾਰ ! ਤੂੰ ਤਾਂ ਐਵੇ ਸਾਰਾ ਦਿਨ ਲੋਕਾਂ ਦੇ ਝਮੇਲਿਆਂ ਵਿੱਚ ਫਸਿਆ ਰਹਿੰਦਾ, ਇਹ ਸਾਰੇ ਕੰਮ ਛੱਡ ਦੇ ਤੇ ਆਪਣੀ ਜ਼ਿੰਦਗੀ ਵਧੀਆ ਗੁਜਾਰਿਆ ਕਰ, ਘਣਸ਼ਾਮ ਮੁਸਕਰਾਦਿਆਂ ਕਹਿੰਦਾ ਵੱਡੇ ਵੀਰ ਜਿਸ ਖੂਹ ਵਿੱਚੋਂ ਲੋਕ ਪਾਣੀ ਪੀਂਦੇ ਰਹਿਣ ਉਹ ਕਦੀ ਸੁੱਕਦਾ ਨਹੀਂ।ਛੋਟੇ ਭਰਾ ਦੀ ਗੱਲ ਸੁਣ ਕੇ ਰਣਸ਼ਾਮ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਟੱਪਕੇ।

Advertisements

ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ),ਹੁਸ਼ਿਆਰਪੁਰ।
ਇੰਚਾਰਜ਼ ਅੰਕੜਾ ਸ਼ਾਖਾ ਕੇਂਦਰੀ ਸਹਿਕਾਰੀ ਬੈਂਕ ,ਹੁਸ਼ਿਆਰਪੁਰ ।
99-881-94776

LEAVE A REPLY

Please enter your comment!
Please enter your name here