ਕਲਰ ਬੈਲਟ ਟੈਸਟ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਖਿਡਾਰਿਆਂ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਤਾਈਕਵੋਨਡੋ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੇ ਹੁਸ਼ਿਆਰਪੁਰ ਤਾਈਕਵੋਨਡੋ ਸਪੋਰਟਸ ਐਸੋਸੀਏਸ਼ਨ ਵਲੋਂ ਕਲਰ ਬੈਲਟ ਟੈਸਟ ਦੇ ਮੁਕਾਬਲੇ ਸਕੂਲ ਆਫ ਮਾਰਸ਼ਲ ਆਰਟਸ ਹੁਸ਼ਿਆਰਪੁਰ ਵਿੱਖੇ ਹੁਸ਼ਿਆਰਪੁਰ ਸਕੱਤਰ ਅਜੈ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ। ਜਿਸ ਵਿੱਚ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਤਾਈਕਵੋਨਡੋ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਵਿਦਿਆਰਥੀਆਂ ਦੇ ਫਿਜਿਕਲ, ਮੈਂਟਲ, ਕਿਕਸ, ਪੰਚ, ਫਾਈਟ, ਸੈਲਫ ਡਿਫੈਂਸ, ਪਾਵਰ, ਫਲੈਕਸੇਬੀਲੀਟੀ, ਪੂਮਸੇ ਆਦਿ ਦੇ ਟੈਸਟ ਕੀਤੇ ਗਏ। ਜਿਸ ਵਿੱਚ ਮਾਰਸ਼ਲ ਆਰਟਸ ਕੋਚ ਅਭਿਸ਼ੇਕ ਠਾਕੁਰ ਦੇ ਖਿਡਾਰਿਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Advertisements

ਇਸ ਟੈਸਟ ਵਿੱਚ ਯੁਵਰਾਜ ਠਾਕੁਰ ਨੇ ਗ੍ਰੀਨ ਅਤੇ ਅਨਹਦਪ੍ਰੀਤ, ਆਰਵ ਸਿੰਘ ਸੰਘਾ, ਰਾਘਵ ਸ਼੍ਰੀਧਰ, ਆਰਵ ਮੇਨਰਾ, ਜਸਮੀਤ ਸਿੰਘ, ਕਾਰਤਿਕ ਮਰਵਾਹਾ ਯੈਲੋ ਬੈਲਟ ਜੇਤੂ ਰਹੇ। ਐਸੋਸਿਏਸ਼ਨ ਪ੍ਰਧਾਨ ਸੰਦੀਪ ਸੁਲਾਰੀਆ ਦੁਆਰਾ ਜੇਤੂ ਖਿਡਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਰਜੀਤ ਸਿੰਘ, ਅਮਨ, ਅਜੀਤਪਾਲ , ਸਾਹਿਲ ਕੁਮਾਰ, ਗਗਨਦੀਪ ਸਿੰਘ, ਸੁਖਜਿੰਦਰ ਸਿੰਘ, ਸਚਿਨ ਸ਼ਰਮਾ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here