ਸ਼ਹਿਰ ਨੂੰ ਸਾਫ-ਸੁੱਥਰਾ ਬਣਾਉਣ ਲਈ ਚਲਾਈ ਗਈ ਮੁਹਿੰਮ ਸਬੰਧੀ ਮੇਅਰ ਸ਼ਿਵ ਸੂਦ ਨੇ ਦਿੱਤੀ ਜਾਣਕਾਰੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਸਵੱਛਤਾ ਸਰਵੇਖਣ 2019 ਵਿੱਚ ਨਗਰ ਨਿਗਮ ਵਲੋਂ ਸ਼ਹਿਰ ਦੀ ਰੈਕਿੰਗ ਵਿੱਚ ਸੁਧਾਰ ਲਿਆਊਣ ਅਤੇ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਡੋਰ-ਟੂ-ਡੋਰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕਠਾ ਕਰਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਵਾਰਡ ਨੰ: 2 ਦੇ ਮੁਹੱਲਾ ਕਬੀਰ ਪੰਥੀਆਂ ਵਿੱਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਮੁੱਹਲਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਡੋਰ-ਟੂ-ਡੋਰ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਇਕਠਾ ਕੀਤਾ ਜਾ ਰਿਹਾ ਹੈ। ਇਸ ਲਈ ਮੁੱਹਲਾ ਵਾਸੀ ਆਪਣੇ ਘਰਾਂ ਵਿੱਚ ਹੀ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਕਰਕੇ ਦੇਣ। ਉਹਨਾਂ ਦੱਸਿਆਂ ਕਿ ਗਿੱਲੇ ਮੂੜੇ ਨੂੰ ਖਾਦ ਬਣਾਉਣ ਲਈ ਵਰਤਿਆ ਜਾਵੇਗਾ।
ਇਸ ਮੌਕੇ ਤੇ ਨਗਰ ਨਿਗਮ ਦੇ ਸੀ.ਐਫ. ਦੀਪਕ ਕੁਮਾਰ ਅਤੇ ਰਵਿੰਦਰ ਸਿੰਘ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਛੱਤਾ ਸਰਵੇਖਣ 2019 ਤਹਿਤ ਸ਼ਹਿਰ ਨੂੰ ਸਾਫ ਸੁਥੱਰਾ ਬਣਾਉਣ ਅਤੇ ਇਸ ਦੀ ਰੈਕਿੰਗ ਵਿੱਚ ਸੁਧਾਰ ਲਿਆਉਣ ਲਈ ਸਵਛੱਤਾ ਐਪ ਡਾਉਨਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਸਵਛੱਤਾ ਐਪ ਰਾਹੀਂ ਨਗਰ ਨਿਗਮ ਨਾਲ ਸਬੰਧਤ ਕਿਸੇ ਤਰਾਂ ਦੀ ਵੀ ਸ਼ਿਕਾਇਤ ਫੋਟੋ ਸਹਿਤ ਭੇਜੀ ਜਾ ਸਕਦੀ ਹੈ ਜਿਸ ਨੂੰ ਨਗਰ ਨਿਗਮ ਵੱਲੋਂ 24 ਘੰਟੇ ਅੰਦਰ ਦੂਰ ਕਰਕੇ ਇਸ ਦੀ ਸੂਚਨਾਂ ਵੀ ਸ਼ਿਕਾਇਤ ਕਰਤਾ ਨੂੰ ਐਪ ਰਾਹੀਂ ਦਿੱਤੀ ਜਾਵੇਗੀ।

Advertisements

ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਵੱਛਤਾ ਐਪ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦੇਣ ਤਾਂ ਜ਼ੋ ਸ਼ਹਿਰ ਵਾਸੀ ਨਗਰ ਨਿਗਮ ਨਾਲ ਸਬੰਧਤ ਵੱਧ ਤੋਂ ਵੱਧ ਸ਼ਿਕਾਇਤਾਂ ਭੇਜਣ ਅਤੇ ਉਹਨਾਂ ਸ਼ਿਕਾਇਤਾਂ ਨੂੰ ਦੂਰ ਕਰਕੇ ਸ਼ਹਿਰ ਨੂੰ ਸਾਫ-ਸੂਥਰਾ ਬਣਾਇਆ ਜਾ ਸਕੇ।

ਇਸ ਮੌਕੇ ਤੇ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ, ਜਨਕ ਰਾਜ, ਸੁਪਰਵਾਇਜਰ ਵਿੱਕਰਮਜੀਤ, ਕ੍ਰਿਸ਼ਨ ਕੁਮਾਰ, ਗੋਪਾਲ ਅੰਨਦ, ਅਸ਼ਵਨੀ ਵਿੱਗ, ਯਸ਼ਪਾਲ ਸ਼ਰਮਾ ਨਰੇਸ਼ ਕੁਮਾਰ, ਵਿਨੋਦ ਵਰਮਾ, ਨਰੇਸ਼ ਅਨੰਦ, ਮੰਗਤ ਰਾਮ, ਪ੍ਰੀਤਮ ਚੰਦ, ਕਿਰਨ ਬਾਲਾ, ਸੁਨਿਤਾ ਸ਼ਰਮਾ, ਅਮ੍ਰਿਤ ਕੌਰ, ਆਂਚਲ, ਸੁਮਨ, ਸੁਨਿਕਾ ਸਾਗਰ, ਹੇਮਲਤਾ ਅਤੇ ਮੁੱਹਲਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here