ਅੰਗਹੀਣਾਂ ਨੂੰ ਵੀ ਮਿਲੇਗਾ ਹੁਣ ਸਸਤੇ ਰੇਟ ਦੇ ਅਨਾਜ, ਸਕੀਮ ਦਾ ਲਾਭ ਲੈਣ ਲਈ ਆਖਰੀ ਤਰੀਕ 31 ਅਗਸਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਰੀਬ ਅਤੇ ਲੋੜਬੰਦ ਲੋਕਾਂ ਲਈ  ਕੇਂਦਰ ਸਰਕਾਰ ਵਲੋਂ ਸ਼ਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਲਾਭ ਹੁਣ ਅੰਗਹੀਣ ਵਿਅਕਤੀਆਂ ਨੂੰ ਵੀ ਮਿਲੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ  ਇਸ ਸਕੀਮ ਤਹਿਤ ਅੰਗਹੀਣਾਂ ਨੂੰ ਵੀ ਹੁਣ ਸਸਤੇ ਰੇਟ ‘ਤੇ ਰਾਸ਼ਨ ਮਿਲੇਗਾ।

Advertisements

ਇਸ ਸਕੀਮ ਦਾ ਲਾਭ ਲੈਣ ਲੈਣ ਲਈ ਘੱਟੋ-ਘੋਟ 40 ਫੀਸਦੀ ਅੰਗਹੀਣਾਂ ਵਾਲੇ ਅਜਿਹੇ ਹੀ ਅੰਗਹੀਣ ਲਾਭਪਾਤਰੀ ਬਣ ਸਕਦੇ ਹਨ, ਜਿਹਨਾਂ ਦੀ ਸਲਾਨਾ ਆਮਦਨ 60 ਹਜਾਰ ਤੋਂ ਘੋਟ ਹੋਵੇ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਇਸ ਸਕੀਮ ਦਾ ਲਾਭ ਲੈਣ ਲਈ ਆਖਰੀ ਤਰੀਕ 31 ਅਗਸਤ 2020 ਨਿਰਧਾਰਿਤ ਕੀਤੀ ਗਈ ਹੈ। ਇਸ ਲਈ ਇਸ ਯੋਜਨਾ ਦਾ ਲਾਭ ਲੈਣ ਲਈ  ਅੰਗਹੀਣ ਲਾਭਪਾਤਰੀ 31 ਅਗਸਤ 2020 ਨੂੰ  ਜਿਲਾ ਫੂਡ ਸਪਲਾਈ ਦੇ ਦਫਤਰ ਆਪਣਾ ਅੰਗਹੀਣਤਾ ਸਰਟੀਫਕੇਟ, 2 ਪਾਸਪੋਰਟ ਫੋਟੋ ਅਤੇ ਅਧਾਰ ਕਾਰਡ ਲੈ ਕੇ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here