ਰਿਆਤ ਬਾਹਰਾ ਕਾਲਜ ਦੇ 18 ਵਿਦਿਆਰਥੀ ਪੀਟੀਯੂ ਦੀ ਮੈਰਿਟ ਲਿਸਟ ‘ਚ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਆਤ ਬਾਹਰਾ ਇੰਜੀਨਿਅਰਿੰਗ ਕਾਲਜ ਦੇ 18 ਵਿਦਿਆਰਥੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਲਿਸਟ ‘ ਚ ਆਪਣੀ ਜਗਾ ਬਣਾਈ ਹੈ। ਇਸ ਸੰਬੰਧ ਵਿਚ ਕਾਲਜ ਦੇ ਪ੍ਰਿੰਸੀਪਲ ਐਚ ਪੀ ਐੱਸ ਧਾਮੀ ਨੇ ਦੱਸਿਆ ਕਿ ਨਵੰਬਰ 2019 ਚ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ਵਿਚ ਕਾਲਜ ਦੇ 18 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਆਪਣਾ ਸਥਾਨ ਬਣਾਇਆ ਹੈ।

Advertisements

ਇਨਾਂ ਵਿਚ ਆਈਟੀ ਦੇ 10, 06 ਸੀ ਐੱਸ ਸੀ,01 ਐੱਮ ਈ, 01 ਸੀ ਈ ਦੇ ਵਿਦਿਆਰਥੀ ਸ਼ਾਮਿਲ ਹਨ।  ਉਨਾਂ ਦੱਸਿਆ ਕਿ ਸੰਦੀਪ ਕੌਰ (ਸੀ.ਐਸ.ਈ-ਏ) ਚੋਥੀ, ਅਮਨਪ੍ਰੀਤ ਕੌਰ ਆਈ.ਟੀ-ਏ) ਛੇਵਾਂ,  ਹੰਸਿਕਾ (ਆਈ.ਟੀ-ਏ) 10ਵੀਂ, , ਰਾਜਵੀਰ ਕੌਰ ਆਈ.ਟੀ.-ਸੀ) ਤੀਜਾ,  ਰਹਿਮਤ (ਐਮ.ਈ-ਸੀ) ਪੰਜਵੀ, ਮਨਜੋਤ (ਸੀ.ਐਸ.ਈ-ਸੀ) ਚੋਥਾ, ਅਨੋਜਾ (ਸੀਐਸਈ-ਸੀ) ਪੰਜਵਾਂ, ਸੰਦੀਪ ਸਿੰਘ (ਸੀ.ਐਸ.ਈ-ਸੀ) ਅਠੱਵੀਂ, ਹਰੀਸ਼ ਰਾਣੀ (ਸੀਐਸਈ-ਸੀ) ਦਸਵਾਂ, ਪੂਨਮ ਰਾਣੀ ਆਈ.ਟੀ. ਤੀਜਾ, ਸਿਮਰਨਜੀਤ ਕੌਰ ਆਈਟੀ-ਚੌਥਾ, ਸੰਜਨਾ ਕੁਮਾਰੀ ਆਈਟੀ-ਈ ਨੋਵਾਂ,  ਕੁਦਰਤ ਬੰਗਾ ਆਈਟੀ-ਈ ਦਸਵਾਂ, ਵਿਸ਼ਵ ਮੂਰਤੀ ਸੀਈ-ਜੀ ਤੀਜਾ, ਰਿਤਿਕਾ ਆਈ.ਟੀ-ਜੀ ਨੌਵਾਂ, ਸੁਖਦੀਪ ਸਿੰਘ ਆਈ.ਟੀ-ਜੀ ਨੌਵਾਂ,  ਨਮਰਤਾ ਸੈਣੀ ਆਈਟੀ-ਜੀ 10ਵਾਂ,  ਪੱਲਵੀ ਸੀਐਸਈ-ਜੀ 10ਵਾਂ ਨੇ  ਸਥਾਨ ਹਾਸਿਲ ਕਰ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਅਵੱਲ ਰਹੇ ਵਿਦਿਆਰਥੀਆਂ , ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here