ਰੇਲਵੇ ਮੰਡੀ ਸਕੂਲ ਵਿੱਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤਮਾਲ ਨਾ ਕਰਨ ਵਾਰੇ ਹੋਇਆ ਸੈਮੀਨਾਰ

Punjab Govt.

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਿੰਗਲ ਯੂਜ਼ ਪਲਾਸਟਿਕ  ਪ੍ਰਯੋਗ ਨਾ ਕਰਨ ਵਾਰੇ ਵਿਸਤਾਰ ਵਿੱਚ ਦੱਸਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ  ਤਿਵਾੜੀ ਅਸਿਸਟੈਂਟ ਕਮਿਸ਼ਨਰ ਮਿਊਂਸਿਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਅਤੇ ਉਹਨਾਂ ਦੇ ਟੀਮ ਮੈਂਬਰ ਸਨ। ਉਹਨਾਂ ਦੇ ਨਾਲ ਬਲਬਲ ਸੇਵਾ ਦਲ ਤੋਂ ਹਰਕਿਸ਼ਨ ਕਜਲਾ ਵੀ ਸਨ।

Punjab Govt.
Punjab Govt.
Advertisements

ਮੁੱਖ ਰਿਸੋਰਸ ਪਰਸਨ ਸ਼੍ਰੀ ਸੰਦੀਪ ਤਿਵਾੜੀ ਜੀ ਨੇ ਕਿਹਾ ਕਿ ਪਲਾਸਟਿਕ ਦੇ ਗਲਾਸ, ਚੱਮਚ, ਪਲੇਟ ਅਤੇ ਹੋਰ ਸਿੰਗਲ ਯੂਜ਼ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਹੀ ਕਰਨੀ ਚਾਹੀਦੀ ਅਤੇ ਉਹਨਾ ਕਿਹਾ ਕਿ ਸਾਨੂੰ ਘਰਾ ਦਾ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਡਸਟਬਿਨ ਵਿੱਚ ਸੁੱਟਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਕਿਸ਼ਨ ਕਜਲਾ ਜੀ ਨੇ ਵੀ ਬੱਚਿਆ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਵਾਰੇ ਬੱਚਿਆ ਨੂੰ ਪ੍ਰੋਤਸਾਹਿਤ ਕੀਤਾ।  ਅੰਤ ਵਿੱਚ ਪ੍ਰਿੰਸੀਪਲ ਸਾਹਿਬਾ ਨੇ ਬੱਚਿਆ ਨੂੰ ਆਖਿਆ ਕਿ  ਤੁਸੀ ਇਹ ਸੰਦੇਸ਼ ਆਪਣੇ ਘਰ ਮੁਹੱਲੇ ਅਤੇ  ਆਪਣੇ ਬਾਕੀ ਸਾਥੀਆਂ ਨੂੰ ਵੀ ਦੇਣਾ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸਾਡਾ ਇਹ ਮੈਸੇਜ ਹਰ ਘਰ ਘਰ ਵਿਚ ਪਹੁੰਚ ਜਾਵੇਗਾ। ਇਸ ਤੋਂ ਇਲਾਵਾ ਸ਼੍ਰੀ ਯਸ਼ਪਾਲ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਸ਼੍ਰੀ ਬੀਰਬਲ ਸਿੰਘ, ਸੰਜੀਵ ਅਰੋੜਾ,  ਬਲਦੇਵ ਸਿੰਘ , ਸ਼੍ਰੀਮਤੀ ਅਪਰਾਜਿਤਾ ਕਪੂਰ, ਰਵਿੰਦਰ ਕੌਰ, ਸ਼ਾਲਿਨੀ ਅਰੋੜਾ , ਮਧੂ ਬਾਲਾ ਤੇ ਸੀਮਾ ਸ਼ਰਮਾ ਹਾਜ਼ਰ ਸਨ।

LEAVE A REPLY

Please enter your comment!
Please enter your name here