ਹੁਸ਼ਿਆਰਪੁਰ 10 ਜੁਲਾਈ: ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2460 ਨਵੇ ਸੈਪਲ ਲੈਣ ਨਾਲ ਅਤੇ 1900 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 08 ਨਵੇ ਪਾਜੇਟਿਵ ਕੇਸ ਆਏ ਹਨ। ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28523 ਹੈ ਅਤੇ ਬਾਹਰਲੇ ਜਿਲਿਆ ਤੋ 2026 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30549 ਹੋ ਗਏ ਹਨ ।
ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 684507 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 654883 ਸੈਪਲ ਨੈਗਟਿਵ ਹਨ । ਜਦ ਕਿ 1913 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 999ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 972 ਹੈ । ਐਕਟਿਵ ਕੇਸਾ ਦੀ ਗਿਣਤੀ 72 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29505 ਹੈ , ਜਿਲੇ ਵਿੱਚ ਕੋਈ ਮੌਤ ਨਹੀ ਹੋਈ ਹੈ ।