ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਅਭਿਆਨ ਦੇ ਤਹਿਤ ਵਾਰਡ-37 ਦੇ ਕੌਂਸਲਰ ਸੁਦਰਸ਼ਨ ਧੀਰ ਨੇ ਨਈ ਅਬਾਦੀ ਅਤੇ ਨਾਲ ਲਗਦੇ ਮੁਹਲਿਆਂ ਵਿੱਚ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁੱਥਰਾ ਬਣਾਉਣ ਲਈ ਪਲਾਸਟਿਕ ਦੀ ਵਰਤੋ ਨਾਂ ਕਰਨ ਸੰਬੰਧੀ ਪ੍ਰੇਰਿਤ ਕੀਤਾ ਅਤੇ ਪ੍ਰਦੂਸ਼ਨ ਰਹਿਤ ਕੈਰੀ ਬੈਗ ਵੀ ਵੰਡੇ।
ਉਹਨਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਸਮਾਨ ਦੀ ਖਰੀਦ ਕਰਨ ਸਮੇਂ ਆਪਣੇ ਘਰ ਤੋਂ ਹੀ ਕਪੜੇ ਦੇ ਥੈਲੇ ਲੈ ਕੇ ਜਾਣ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸਮਾਨ ਨਾ ਲੈਣ ਅਤੇ ਸ਼ਹਿਰ ਦਾ ਵਾਤਾਵਰਣ ਸਾਫ਼-ਸੁੱਥਰਾ ਬਣਾਉਣ ਵਿੱਚ ਸਹਿਯੋਗ ਦੇਣ। ਇਸ ਮੌਕੇ ਨਗਰ ਨਿਗਮ ਦੇ ਸੀ.ਐਫ ਦੀਪਕ ਕੁਮਾਰ, ਰਵਿੰਦਰ ਸਿੰਘ, ਅਤੇ ਸਬੰਧਿਤ ਕਰਮਚਾਰੀ ਵੀ ਮੌਜੂਦ ਸਨ।