ਸਿਹਤ ਵਿਭਾਗ ਵਲੋਂ ਚੱਕੋਵਾਲ ਵਿਖੇ ਮਨਾਇਆ ਗਿਆ ਵਿਸ਼ਵ ਦ੍ਰਿਸ਼ਟੀ ਦਿਵਸ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਮਿਸ਼ਨ ਤੰਦਰੂਸਤ ਪੰਜਾਬ ਤਹਿਤ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਦ੍ਰਿਸ਼ਟੀ ਦਿਵਸ ਡਾ. ਓ.ਪੀ. ਗੋਜਰਾ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਮਨਾਇਆ ਗਿਆ। ਜਿਸ ਵਿੱਚ ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ ਅਤੇ ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ, ਬੀ.ਈ.ਈ.ਰਮਨਦੀਪ ਕੌਰ ਅਤੇ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ।

Advertisements

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਓ.ਪੀ. ਗੋਜਰਾ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਜਾਗਰੂਕਤਾ ਦਾ ਇੱਕ ਅੰਤਰਰਾਸ਼ਟਰੀ ਦਿਵਸ ਹੈ, ਜੋ ਅੱਖਾਂ ਦੇ ਸਿਹਤ ਸਬੰਧੀ ਵਿਸ਼ਵਵਿਆਪੀ ਮੁੱਦੇ ਤੇ ਧਿਆਨ ਕੇਂਦਰਤ ਕਰਨ ਲਈ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਨੇਤਰਹੀਣਤਾ ਦੇ ਨਿਯੰਤਰਣ ਲਈ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਪੰਜਾਬ ਦੇ ਸਰਕਾਰੀ ਜਿਲਾ, ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਚਿੱਟਾ ਅਤੇ ਕਾਲਾ ਮੋਤੀਆ, ਡਾਇਬਟੋਕ ਰੈਟਿਨ ਪੈਥੀ, ਕੋਰਨੀਅਲ ਬੀਮਾਰੀਆਂ ਅਤੇ ਨਿਗਾ ਦੀ ਜਾਂਚ ਲਈ ਅੱਖਾਂ ਦੇ ਮੁਫ਼ਤ ਚੈਕਅਪ ਕੈਪਾਂ ਦਾ ਆਯੋਜਨ ਕੀਤਾ ਗਿਆ ਹੈ। ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਦੁਨੀਆਂ ਭਰ ਵਿੱਚ ਹਰ ਉਮਰ ਵਰਗ ਦੇ ਲਗਭਗ 28.5 ਕਰੋੜ ਲੋਕ ਅੱਖਾਂ ਦੀ ਦ੍ਰਿਸ਼ਟੀ ਦੇ ਕਿਸੇ ਨਾ ਕਿਸੇ ਦੋਸ਼ ਤੋਂ ਪ੍ਰਭਾਵਿਤ ਹਨ ਜਿਨਾਂ ਵਿਚੋਂ 3.9 ਕਰੋੜ ਅੰਨੇ ਹਨ। ਅੰਨੇਪਣ ਦੇ ਮੁੱਖ ਕਾਰਣਾਂ ਜਿਵੇ ਰਿਫਰੈਕਟਿਵ ਐਰਰ ਤੋਂ 43 ਫੀਸਦੀ ਅਤੇ ਮੋਤੀਏ ਤੋਂ 33 ਫੀਸਦੀ ਲੋਕ ਪ੍ਰਭਾਵਿਤ ਹਨ। ਇਸ ਲਈ ਜਰੂਰੀ ਹੈ ਕਿ ਸਮੇਂ ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਈ ਜਾਵੇ ਅਤੇ ਅੱਖਾਂ ਦਾ ਸਮੇਂ ਸਿਰ ਹੀ ਇਲਾਜ਼ ਕਰਵਾਇਆ ਜਾਵੇ।

ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ ਵੱਲੋਂ ਅੱਖਾਂ ਦੀਆਂ ਬੀਮਾਰੀਆਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਅੱਖਾਂ ਅਨਮੋਲ ਹਨ ਇਹਨਾਂ ਨੂੰ ਸੰਭਾਲ ਬਹੁਤ ਜਰੂਰੀ ਹੈ। ਉਹਨਾਂ ਦੀਵਾਲੀ ਦੇ ਮੌਕੇ ਪਟਾਖਿਆਂ ਤੋਂ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਅਤੇ ਬਚਾਓ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਕੂਲ ਜਾਣ ਵਾਲੇ ਸਾਰੇ ਬੱਚੇ ਜਿਨਾਂ ਦੀ ਉਮਰ 10 ਸਾਲ ਤੋਂ ਜਿਆਦਾ ਹੈ ਉਹ ਆਪਣੀ ਦ੍ਰਿਸ਼ਟੀ ਸਾਲ ਵਿੱਚ ਇੱਕ ਬਾਰ ਜਰੂਰੀ ਚੈਕ ਕਰਵਾਉਣ। ਜੇਕਰ ਜਿਸਦੀ ਉਮਰ 40 ਸਾਲ ਤੋਂ ਜਿਆਦਾ ਹੈ ਅਤੇ ਉਸਦਾ ਪਰਿਵਾਰਕ ਇਤਿਹਾਸ ਡਾਇਬਟੀਜ਼ ਜਾਂ ਗਲੋਕੋਮਾਂ ਦਾ ਹੈ ਤਾਂ ਉਹ ਅੰਨੇਪਣ ਤੋਂ ਬਚਣ ਲਈ ਘੱਟੋ ਘੱਟ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਜਰੂਰ ਚੈਕ ਕਰਵਾਉਣ। 

LEAVE A REPLY

Please enter your comment!
Please enter your name here