ਕਾਰਗਿਲ ਵਿਜੇ ਦਿਵਸ ਦੀ ਯਾਦ ਵਿੱਚ ਲੱਦਾਖ ਸਮਾਰਕ ਤੇ 559 ਦੀਵੇ ਜਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦਿੱਲੀ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਹਰ ਸਾਲ ਦੇਸ਼ ਦੇ ਸ਼ਹੀਦਾ ਨੂੰ ਯਾਦ ਕਰਦੇ ਹੋਏ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਦਾ ਹੈ। ਸੰਨ 1999 ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਕਾਰਗਿਰ ਜਿੱਤੀ ਸੀ। ਲੱਦਾਖ ਪਹਾੜੀਆ ਵਿੱਚ ਹੋਏ 60 ਦਿਨਾਂ ਦੇ ਯੁੱਧ ਦੌਰਾਨ ਭਾਰਤ ਦੀ ਫੌਜ ਨੇ ਗੁਆਂਢੀ ਦੇਸ਼ ਦੀ ਸੈਨਾ ਨੂੰ ਕਾਰਗਿਲ ਯੁੱਧ ਵਿੱਚ ਭਜਾ ਦਿੱਤਾ ਸੀ ਇਸ ਲਈ ਹਰ ਸਾਲ ਦੇਸ਼ ਦੇ ਸ਼ਹੀਦਾ ਦੀ ਸਫਲਤਾ ਨੂੰ ਯਾਦ ਕਰਦੇ ਹੋਏ ਇਸ ਦਿਨ 26 ਜੁਲਾਈ ਨੂੰ ਇਹ ਦਿਵਸ ਮਨਾਇਆ ਜਾਦਾ ਹੈ। ਜਿਸ ਦੌਰਾਨ ਅੱਜ ਸ਼ਹੀਦਾ ਦੀ ਸਫਲਤਾ ਨੂੰ ਯਾਦ ਕਰਦੇ ਹੋਏ ਲੱਦਾਖ ਦੇ ਦ੍ਰਾਸ ਇਲਾਕੇ ਵਿੱਚ ਸਥਾਪਿਤ ਕੀਤੀ ਗਈ ਕਾਰਗਿਲ ਲੜਾਈ ਦੇ ਮੈਮੋਰੀਅਲ ਵਿੱਚ 559 ਦੀਵੇ ਜਗਾ ਕੇ ਸ਼ਹੀਦਾ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਸੈਨਿਕ ਅਧਿਕਾਰੀ , ਫੌਜੀ ਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

Advertisements

ਰੱਖਿਆ ਮੰਤਰਾਲੇ ਦੇ ਲੋਕ ਸੰਪਰਕ ਅਫਸਰ ਕਰਨਲ ਇਮਰਨ ਮੌਸਾਵੀ ਨੇ ਕਿਹਾ ਕਿ ਇਸ ਮੌਕੇ ਦੌਰਾਨ ਸਾਰਿਆ ਨੇ ਮਿਲ ਕੇ ਸ਼ਹੀਦਾ ਨੂੰ ਸ਼ਰਧਾਜਲੀ ਦਿੱਤੀ ਅਤੇ ਅੱਜ ਕਪਤਾਨ ਵਿਕਰਮ ਬੱਤਰਾ ਦੀ ਜ਼ਿੰਦਗੀ ਤੇ ਬਣੀ ਫਿਲਮ ਸ਼ੇਰਸ਼ਾਹ ਦਾ ਟ੍ਰੇਲਰ ਵਾ ਜਾਰੀ ਕੀਤਾ ਗਿਆ। ਕਪਤਾਨ ਵਿਕਰਮ ਬੱਤਰਾ ਨੇ 1999 ਵਿੱਚ ਕਾਰਗਿਲ ਦੀ ਲੜਾਈ ਦੌਰਾਨ 24 ਸਾਲ ਦੀ ਉਮਰ ਵਿੱਚ ਦੇਸ਼ ਲਈ ਸ਼ਹਾਦਤ ਦਿੱਤੀ ਸੀ। ਅਤੇ ਉਸਨੂੰ ਪਰਮ ਵੀਰ ਚੱਕਰ ਨਾਲ ਵੀ ਸਨਮਾਨਿਆ ਗਿਆ ਸੀ। ਜਾਣਕਾਰੀ ਅਨੁਸਾਰ ਇਸ ਵਾਰ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਮਾਗਮ ਮਨਾਇਆ ਗਿਆ ਅਤੇ ਅੱਜ ਇਸ ਜਿੱਤ ਦੇ ਪੂਰੇ 22 ਸਾਲ ਪੂਰੇ ਹੋ ਗਏ ਹਨ।

LEAVE A REPLY

Please enter your comment!
Please enter your name here