ਅਮਰੀਕਾ ਦੇ 13 ਰਾਜਾਂ ਦੇ 85 ਖੇਤਰਾਂ ਵਿੱਚ ਲੱਗੀ ਅੱਗ, 14 ਲੱਖ ਏਕੜ ਜ਼ਮੀਨ ਹੋਈ ਪ੍ਰਭਾਵਿਤ

ਦਿੱਲੀ : (ਦ ਸਟੈਲਰ ਨਿਊਜ਼)। ਅਮਰੀਕਾ ਨੂੰ ਜਿੱਥੇ ਕੋਰੋਨਾਂ ਮਹਾਮਾਰੀ ਅਤੇ ਕਹਿਰ ਦੀ ਗਰਮੀ ਤੋ ਰਾਹਤ ਮਿਲੀ ਹੁਣ ਉਥੇ ਹੀ ਭਿਆਨਕ ਅੱਗ ਲੱਗਣ ਦੇ ਕਾਰਣ ਉਥੋ ਦੇ ਲੋਕਾ ਨੂੰ ਇਸ ਭਿਆਨਕ ਅੱਗ ਨੇ ਜੋਖਮ ਵਿੱਚ ਪਾ ਦਿੱਤਾ। ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ 13 ਰਾਜਾਂ ਦੇ 85 ਖੇਤਰਾ ਵਿੱਚ ਭਿਆਨਕ ਅੱਗ ਲੱਗਣ ਦੇ ਕਾਰਣ 14 ਲੱਖ ਏਕੜ ਜ਼ਮੀਨ ਤਬਾਹ ਹੋ ਗਈ । ਕੈਲੋਫੋਰਨੀਆ ਦੇ ਜੰਗਲਾ ਤੋ ਸ਼ੁਰੂ ਹੋਈ ਇਹ ਅੱਗ 13 ਰਾਜਾਂ ਤੋ ਸ਼ੁਰੂ ਹੁੰਦੀ ਹੋਈ ਅਮਰੀਕਾਂ ਦੇ 13 ਰਾਜਾਂ ਤੱਕ ਪਹੰੁਚ ਗਈ। ਜਿਸਦੇ ਕਾਰਣ 85 ਥਾਵਾ ਤੇ ਅੱਗ ਲੱਗਣ ਦੇ ਕਾਰਣ 14 ਲੱਖ ਏਕੜ ਜ਼ਮੀਨ ਤਬਾਹ ਹੋ ਗਈ। ਯੂਐਸ ਦੇ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਅੱਗ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ ਹੈ। ਅੱਗ ਦੀ ਸਥਿਤੀ ਪਿਛਲੇ ਤਿੰਨ ਦਿਨਾਂ ਤੋ ਬਣੀ ਹੋਈ ਹੈ।

Advertisements

ਅੱਗ ਲੱਗਣ ਦੇ ਕਈ ਸਾਰੇ ਲੋਕ ਆਪਣੇ ਘਰਾ ਤੋ ਬੇਘਰ ਹੋ ਗਏ ਅਤੇ ਜਿਸਦੇ ਕਾਰਣ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਰਿਪੋਰਟ ਦੇ ਅਨੁਸਾਰ ਅੱਗ ਬਝਾਉਣ ਲਈ ਕੇਵਲ 2 ਹਜ਼ਾਰ ਤੋ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਅਮਰੀਕੀ ਇਤਿਹਾਸ ਦੌਰਾਨ ਇਹ ਹੁਣ ਤੱਕ ਦੀ ਸਭ ਤੋ ਭਿਆਨਕ ਅੱਗ ਸਾਬਿਤ ਹੋਈ ਹੈ। ਜਿਸ ਦੋਰਾਨ 2000 ਹਜ਼ਾਰ ਲੋਕਾਂ ਤੋ ਵੱਧ ਲੋਕਾਂ ਨੂੰ ਆਪਣੇ ਛੱਡ ਕੇ ਸੁਰੱਖਿਅਤ ਜਗ੍ਹਾਂ ਤੇ ਜਾ ਕੇ ਰਹਿਣਾ ਪਿਆ। ਅੱਗ ਲੱਗਣ ਦੇ ਕਾਰਣ ਵੱਧ ਤੋ ਵੱਧ 160 ਘਰ ਅਤੇ ਇਮਾਰਤਾਂ ਤਬਾਹ ਹੋ ਗਈਆ ਹਨ। ਵਿਗਿਆਨੀਆ ਦੇ ਅਨੁਸਾਰ ਮੌਸਮ ਵਿੱਚ ਤਬਦੀਲੀ ਦੇ ਨਾਲ ਗਰਮ , ਅਤੇ ਖੁਸ਼ਕ ਮੌਸਮ ਅੱਗ ਲੱਗਣ ਦਾ ਖਤਰਾ ਵਧਾਉਦੀ ਹੈ।

LEAVE A REPLY

Please enter your comment!
Please enter your name here