105 ਇੰਜੀਨੀਅਰਿੰਗ ਬਟਾਲੀਅਨ ‘ਚ ਤਾਇਨਾਤ ਫੌਜੀ ਦੀ ਡਿਊਟੀ ਦੌਰਾਨ ਹੋਈ ਮੌਤ

ਲੱਦਾਖ (ਦ ਸਟੈਲਰ ਨਿਊਜ਼), ਪਲਕ। ਲੇਹ ਲੱਦਾਖ ਤੋਂ ਇੱਕ ਦੁਖਦ ਖਬਰ ਮਿਲੀ ਹੈ, ਜਿੱਥੇ ਕਿ ਡਿਊਟੀ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਜਵਾਨ ਦੀ ਪਹਿਚਾਣ ਸ਼ਮਸ਼ੇਰ ਸਿੰਘ ਵਾਸੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡੱਗ ਤੂਤ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਰੀਬ 4 ਸਾਲ ਪਹਿਲਾਂ ਹੀ ਫੌਜ ਦੀ 105 ਇੰਜੀਨੀਅਰਿੰਗ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਸ਼ਮਸ਼ੇਰ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਜਵਾਨ ਦਾ ਕੱਲ੍ਹ ਸੰਸਕਾਰ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here