ਮੋਟਰਸਾਈਕਲ ਤੇ ਬੈਠੀ ਕੁੜੀ ਤੋਂ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਦੀਨਾਨਗਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦੀਨਾਨਗਰ ਦੇ ਪੈਦੇ ਪਿੰਡ ਤਾਜਪੁਰ ਵਿੱਚ ਲੁਟਰਿਆਂ ਨੇ ਮੋਟਰਸਾਈਕਲ ਪਿੱਛੇ ਬੈਠੀ ਕੁੜੀ ਤੋਂ ਮੋਬਾਇਲ ਖੌਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਦੀ ਪਹਿਚਾਣ ਰਾਜਨਦੀਪ ਸਿੰਘ ਰਾਜਾ ਵਾਸੀ ਗਾਹਲੜੀ ਅਤੇ ਹਰਪ੍ਰੀਤ ਸਿੰਘ ਹੈਪੀ ਵਾਸੀ ਸ਼ਾਹਪੁਰ ਅਫਗਾਨਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਜੂ ਤੇ ਉਸਦਾ ਭਰਾ ਮੋਟਰਸਈਕਲ ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ।

Advertisements

ਅੰਜੂ ਕਿਸੇ ਨਾਲ ਮੋਬਾਇਲ ਤੇ ਗੱਲ ਕਰ ਰਹੀ ਸੀ, ਤੇ ਜਦੋ ਉਹ ਦੋਵੇ ਪਿੰਡ ਤਾਜਪੁਰ ਪਹੁੰਚੇ ਤਾਂ 2 ਅਣਪਛਾਤੇ ਵਿਅਕਤੀਆਂ ਨੇ ਅੰਜੂ ਦਾ ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਦੋਵੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here