Sunday, October 11, 2026
Home Latest 25 ਅਕਤੂਬਰ ਨੂੰ ਹੋਵੇਗੀ ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ: ਜ਼ਿਲ੍ਹਾ...

25 ਅਕਤੂਬਰ ਨੂੰ ਹੋਵੇਗੀ ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ: ਜ਼ਿਲ੍ਹਾ ਭਾਸ਼ਾ ਅਫ਼ਸਰ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਅਧੀਨ ਦਫ਼ਤਰ ਜ਼ਿਲ੍ਹਾ ਭਾਸ਼ਾ, ਅਫ਼ਸਰ, ਪਟਿਆਲਾ ਵੱਲੋਂ ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਕਤੂਬਰ, 2024 ਨੂੰ ਕਰਵਾਈ ਜਾ ਰਹੀ ਹੈ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਣ ਲਈ ਪਟਿਆਲਾ ਜ਼ਿਲ੍ਹੇ ਦੇ ਚਾਹਵਾਨ ਵਿਦਿਆਰਥੀ ਆਪਣਾ ਫਾਰਮ (ਸਮੇਤ 6 ਪਾਸਪੋਰਟ ਸਾਈਜ਼ ਫ਼ੋਟੋਆਂ, ਆਧਾਰ ਕਾਰਡ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ) ਮਿਤੀ 20 ਸਤੰਬਰ ਤੱਕ ਬਿਨਾਂ ਲੇਟ ਫ਼ੀਸ ਅਤੇ 30 ਸਤੰਬਰ ਤੱਕ 50/- ਰੁਪਏ ਲੇਟ ਫ਼ੀਸ ਨਾਲ ਸਵੇਰੇ 9.30 ਵਜੇ ਤੋਂ 05.00 ਵਜੇ ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਭਰ ਸਕਦੇ ਹਨ।

LEAVE A REPLY

Please enter your comment!
Please enter your name here