Tuesday, October 20, 2026
Home International ਨਾਈਜੀਰੀਆ ਵਿੱਚ ਯਾਤਰੀ ਬੱਸ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ, 20 ਦੀ...

ਨਾਈਜੀਰੀਆ ਵਿੱਚ ਯਾਤਰੀ ਬੱਸ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ, 20 ਦੀ ਮੌਤ

ਨਾਈਜੀਰੀਆ (ਦ ਸਟੈਲਰ ਨਿਊਜ਼)। ਨਾਈਜੀਰੀਆ ਦੇ ਲਾਗੋਸ ਸੂਬੇ ਵਿੱਚ ਇੱਕ ਯਾਤਰੀ ਬੱਸ ਤੇ ਇੱਕ ਟਰੱਕ ਵਿਚਕਾਰ ਟੱਕਰ ਹੋ ਜਾਣ ਦੀ ਖਬਰ ਮਿਲੀ ਹੈ। ਜਿਸ ਵਿੱਚ ਕਰੀਬ 20 ਲੋਕਾਂ ਦੀ ਮੌਤ ਹੋ ਗਈ। ਲਾਗੋਸ ਸਟੇਟ ਟਰੈਫਿਕ ਮੈਨੇਜਮੈਂਟ ਅਥਾਰਟੀ ਨੇ ਜਾਣਕਾਰੀ ਦਿੱਤੀ।

Advertisements

ਬੁਲਾਰੇ ਨੇ ਦੱਸਿਆ ਕਿ ਰੇਤ ਨਾਲ ਭਰੇ ਟਿੱਪਰ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਨਾਲ ਜਾ ਟਕਰਾਇਆ, ਜਿਸ ਨਾਲ ਬੱਸ ਦੇ ਡਰਾਈਵਰ, ਮੋਟਰ ਬੁਆਏ ਅਤੇ 10 ਯਾਤਰੀਆਂ ਸਮੇਤ ਬੱਸ ਵਿੱਚ ਸਵਾਰ ਸਾਰੇ 20 ਲੋਕਾਂ ਦੀ ਮੌਤ ਹੋ ਗਈ। ਸਾਰੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਵਾਇਆ ਗਿਆ ਹੈ।

LEAVE A REPLY

Please enter your comment!
Please enter your name here