Wednesday, October 21, 2026
Home Latest ਪਠਾਨਕੋਟ ਪੁਲਿਸ ਨੇ ਮੀਂਹ ਦਾ ਪਾਣੀ ਭਰਨ ਕਾਰਨ ਖੇਤਾਂ ਵਿੱਚ ਫਸੇ ਜੰਗਲੀ...

ਪਠਾਨਕੋਟ ਪੁਲਿਸ ਨੇ ਮੀਂਹ ਦਾ ਪਾਣੀ ਭਰਨ ਕਾਰਨ ਖੇਤਾਂ ਵਿੱਚ ਫਸੇ ਜੰਗਲੀ ਜੀਵ ਅਤੇ 10 ਵਿਅਕਤੀਆਂ ਨੂੰ ਬਚਾਇਆ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਪੁਲਿਸ ਨੇ ਪਿੰਡ ਪੱਧਰੀ ਰੱਖਿਆ ਕਮੇਟੀਆਂ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਂਹ ਦਾ ਪਾਣੀ ਭਰਨ ਕਾਰਨ ਖੇਤਾਂ ਵਿੱਚ ਫਸੇ 10 ਵਿਅਕਤੀਆਂ ਅਤੇ ਇੱਕ ਛੋਟੇ ਮਾਸੂਮ ਹਿਰਨ ਨੂੰ ਵੀ ਬਚਾਇਆ ਹੈ।

Advertisements

ਡੀ.ਐੱਸ.ਪੀ. ਦਿਹਾਤੀ ਸੁਮੇਰ ਸਿੰਘ ਮਾਨ, ਡੀ.ਐੱਸ.ਪੀ. ਅਪ੍ਰੇਸ਼ਨਜ਼ ਸੁਖਰਾਜ ਸਿੰਘ ਢਿੱਲੋਂ, ਐੱਸ.ਐੱਚ.ਓ.ਜੇ.ਐੱਸ, ਅਜਵਿੰਦਰ ਸਿੰਘ ਅਤੇ ਆਈ.ਸੀ.ਪੀ.ਪੀ. ਬਮਿਆਲ, ਅਰੁਣ ਕਾਲੀਆ ਦੀ ਅਗਵਾਈ ਵਿਚ ਪਠਾਨਕੋਟ ਪੁਲਿਸ ਨੇ ਅੰਤਰਰਾਸ਼ਟਰੀ ਸਰਹੱਦ ਦੀ ਕੰਡਿਆਲੀ ਵਾੜ ਦੇ ਨਾਲ ਆਪਣੇ ਖੇਤਾਂ ਵਿੱਚ ਫਸੇ ਵਿਅਕਤੀਆਂ ਦੀਆਂ ਦੁਖਦਾਈ ਕਾਲ ਦਾ ਤੁਰੰਤ ਜਵਾਬ ਦਿੱਤਾ ਅਤੇ ਬਚਾਅ ਆਪ੍ਰੇਸ਼ਨ ਚਲਾਇਆ।

LEAVE A REPLY

Please enter your comment!
Please enter your name here