Wednesday, October 21, 2026
Home Punjab ਬਰਸਾਤ ਕਰਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਕਰਕੇ ਹੜਤਾਲ ਦਾ ਸੰਘਰਸ਼ ਮੁਲਤਵੀ

ਬਰਸਾਤ ਕਰਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਕਰਕੇ ਹੜਤਾਲ ਦਾ ਸੰਘਰਸ਼ ਮੁਲਤਵੀ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ । ਡੀ.ਸੀ. ਦਫਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਯੂਨੀਅਨ ਵੱਲੋਂ ਸੂਬੇ ਦੇ DC ਦਫਤਰਾਂ, SDM ਦਫਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ 10 ਤੋਂ 12 ਜੁਲਾਈ 2023 ਤੱਕ ਕਲਮਛੋੜ ਹੜਤਾਲ ਦਾ ਐਕਸ਼ਨ ਦਿੱਤਾ ਗਿਆ ਸੀ । ਸੂਬੇ ਅੰਦਰ ਹੋ ਰਹੀ ਬਰਸਾਤ ਨਾਲ ਪਿੰਡਾਂ /ਸ਼ਹਿਰਾਂ ਅੰਦਰ ਪਾਣੀ ਦਾ ਪੱਧਰ ਵੱਧ ਜਾਣ ਨਾਲ ਜਨ – ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ । ਅਜਿਹੇ ਹਾਲਾਤਾਂ ਵਿੱਚ ਸੂਬਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਸੂਬਾ ਸਰਕਾਰ ਨੇ ਜਿਲਾ ਪ੍ਰਸ਼ਾਸ਼ਨ ਦੀ ਮੱਦਦ ਨਾਲ ਅਜਿਹੀ ਸਥਿਤੀ ਨੂੰ ਕੰਟਰੋਲ ਕਰਨਾ ਹੁੰਦਾ ਹੈ, ਜਿਸ ਲਈ ਕਰਮਚਾਰੀਆਂ ਨੇ ਜਿਲਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਹੁੰਦਾ ਹੈ । ਅਸੀਂ DC ਦਫਤਰਾਂ ਵਿੱਚ ਡਿਊਟੀ ਕਰਦੇ ਹਾਂ,

Advertisements

ਇਸ ਲਈ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕੇ ਇਸ ਵਕਤ ਅਸੀਂ ਆਪਣੀਆਂ ਮੰਗਾਂ ਤੋਂ ਵੱਧ ਸੂਬਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖੀਏ । ਸੂਬੇ ਅੰਦਰ ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਨਾਲ ਪਿੰਡਾਂ / ਸ਼ਹਿਰਾਂ ਅੰਦਰ ਮੀਹ ਦੇ ਪਾਣੀ ਦਾ ਪੱਧਰ ਵੱਧ ਜਾਣ ਤੇ ਸੂਬਾ ਵਾਸੀਆਂ ਦਾ ਜਨ – ਜੀਵਨ ਪ੍ਰਭਾਵਿਤ ਹੋਇਆ ਹੈ । ਇਸ ਲਈ ਸੂਬਾ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਫ਼ੈਸਲਾ ਲਿਆ ਹੈ ਕੇ ਮਿਤੀ 10 ਤੋਂ 12 ਜੁਲਾਈ 2023 ਤੱਕ ਦਿੱਤਾ ਕਲਮਛੋੜ ਹੜਤਾਲ ਦਾ ਐਕਸ਼ਨ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ । ਸੋਮਵਾਰ ਤੋਂ ਦਫ਼ਤਰਾਂ ਵਿੱਚ ਆਮ ਦੀ ਤਰਾਂ ਕੰਮ ਹੋਵੇਗਾ । ਇਸ ਸੰਬੰਧੀ ਇੱਕ ਹਫ਼ਤੇ ਬਾਅਦ ( ਜੇਕਰ ਹੜ੍ਹਾਂ ਦੀ ਸਥਿਤੀ ਕੰਟਰੋਲ ਵਿੱਚ ਹੋਵੇਗੀ ) ਤਾਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ । ਸੂਬਾ ਸਰਕਾਰ ਨੂੰ ਅਪੀਲ ਆ ਕੇ ਅਸੀਂ ਹਰ ਤਰਾਂ ਸਰਕਾਰ , ਜਿਲਾ ਪ੍ਰਸ਼ਾਸਨ ਅਤੇ ਸੂਬਾ ਵਾਸੀਆਂ ਦੇ ਨਾਲ ਹਾਂ , ਇਸ ਲਈ ਸਾਡੀਆਂ ਮੰਗਾਂ ਦੀ ਪੂਰਤੀ ਤੁਰੰਤ ਕੀਤੀ ਜਾਵੇ ।

LEAVE A REPLY

Please enter your comment!
Please enter your name here