
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਪਿੰਡ ਘਣੂਪੁਰ ਕਾਲੇ ਸਥਿਤ ਸ਼੍ਰੀ ਰਾਮ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਅੰਦਰ ਜੁੱਤੀਆਂ ਸਮੇਤ ਦਾਖਲ ਹੋ ਕੇ ਬਾਥਰੂਮ ਅੰਦਰ ਨਸ਼ਾ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਛੇਹਰਟਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋਈ ਹੈ।

ਮੰਦਰ ਪ੍ਰਬੰਧਕ ਦੀਪਕ ਸ਼ਰਮਾ ਦੀ ਸ਼ਿਕਾਇਤ ਤੇ ਮੰਦਰ ਅੰਦਰ ਜੁੱਤੀਆਂ ਸਮੇਤ ਦਾਖ਼ਲ ਹੋ ਕੇ ਹਵਨ ਕੁੰਡ ਕੋਲ ਆਉਣ ਅਤੇ ਮੰਦਰ ਦੇ ਬਾਥਰੂਮ ਅੰਦਰ ਨਸ਼ਾ ਕਰਨ ਵਾਲੀ ਔਰਤ ਸੁਲਛਨਾ ਪਤਨੀ ਕੁਲਦੀਪ ਸ਼ਰਮਾ ਵਾਸੀ ਘਣੂਪੁਰ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੀਪਕ ਸ਼ਰਮਾ ਨੇ ਦੱਸਿਆ ਕਿ ਮੰਦਰ ਦੇ ਬਾਥਰੂਮ ਵਿੱਚੋਂ ਪੰਨੀ ਪੇਪਰ, ਸਿਲਵਰ ਪੇਪਰ ਸਮੇਤ ਨਸ਼ਾ ਕਰਨ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ।












