ਗੁਰੂ ਨਾਨਕ ਪਵਿੱਤਰ ਜੰਗਲ ਅੱਜੋਵਾਲ ਵਿਖੇ ਵਣ ਉਤਸਵ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਰੀਬ ਅਤੇ ਬੇਸਹਾਰਾ ਬੱਚਿਆ ਨੂੰ ਵਿਦਿਆ ਪ੍ਰਦਾਨ ਕਰਨ ਵਾਲੀ ਗੁਰੂ ਨਾਨਕ ਇੰਟਰਨੈਸ਼ਨਲ ਟਰੱੱਸਟ ਯੂ.ਕੇ. ਵੱਲੋ ਸਥਾਪਤਿ ਗੁਰੂ ਪਵਿੱਤਰ ਜੰਗਲ ਅੱਜਾਵਲ ਵਿੱਖੇ ਵੱਖ ਵੰੱਖ ਸਮਾਜ ਸੇਵੀ ਸੰਸਥਵਾਂ ਵੱਲੋ ਸਾਝੇ ਤੋਰ ਤੇ ਵਣ ਮਹਾਂ ਉਤਸਵ ਮਨਾਇਆ ਗਿਆ ਇਸ ਮੋਕੇ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਵੱਜੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਸਿਰਕਤ ਕੀਤੀ ਹੁਸ਼ਿਆਰਪਰ । ਇਸ ਮੋਕੇ ਜਿਲਾਂ ਜੰਗਲਾਤ ਅਫਸਰ ਅਮਨੀਤ ਸਿੰਘ ਵੀ ਹਾਜਰ ਸਨ । ਗੁਰੂ ਨਾਨਕ ਪਵਿੱਤਰ ਜੰਗਲ ਦੇ ਪ੍ਰਜੈਕਟ ਕੁਆਡੀਨੇਟਰ ਪ੍ਰੋ. ੍ਰਬਾਹਦਰ ਸਿੰਘ ਨੇ ਟਰੱਸਟ ਦੀਆ ਗਤੀ ਵਿਧੀਆ ਬਾਰੇ ਜਾਣਕਾਰੀ ਦਿੱਤੀ ਅਤੇ ਸਮੇ ਦੀ ਲੋੜ ਹੈ ਕਿ ਹਰ ਮਨੁੱਖ ਆਪਣੇ ਅਤੇ ਆਪਣੇ ਪਰਿਵਾਰ ਲਈ ਆ ਰਹੀ ਨਵੀ ਪੀੜੀ ਨੂੰ ਸਾਫ ਤੇ ਸ਼ੁੱਧ ਵਾਤਾਵਰਣ ਦੇਣ ਲਈ ਘੱਟੋ ਘੱਟ ਇਕ ਦਰਖਤ ਜਰੂਰ ਲਗਾਇਆ ਜਾਵੇ । ਉਹਨਾਂ ਆਏ ਮਹਿਮਾਨਾ ਸਮਾਜ ਸੇਵੀ ਸੰਸਥਾਵਾ ਦਾ ਧੰਨਵਾਦ ਕੀਤਾ। ਇਸ ਮੋਕੇ ਡਾ. ਰਣਜੀਤ ਸਿੰਘ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਵਿੱਚ ਵੱਧ ਰਿਹਾ ਪ੍ਰਦੂਸ਼ਣ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਇਸ ਦਾ ਇਕੋ ਇਕ ਹੱਲ ਵੱਧ ਤੱ ਵੱਧ ਦਰਖਤ ਲਗਾਈਆ ਤਾ ਜੋ ਸਾਫ ਸੁਧ ਵਾਤਾਵਰਣ ਮਿਲ ਸਕੇ।

Advertisements

ਜਿਲਾਂ ਡੀ ਐਫ ਉ ਅਮਨੀਤ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਦੀ ਇਸ ਮਹਾਨ ਸੇਵਾ ਲਈ ਧੰਨਵਾਧ ਕੀਤਾ ਤੇ ਕਿਹਾ ਕਿ ਹਰ ਵਿਆਕਤੀ ਨੂੰ ਇਸ ਪਵਤਰ ਕੰਮ ਲਈ ਅੱਗੇ ਵੱਧ ਕਿ ਆਉਣਾ ਚਾਹੀਦਾ ਹੈ । ਇਸ ਮੋਕੇ ਵੱਖ ਵੱਖ ਸੱਸਥਾਵਾਂ ਵੱਲੋ 50 ਤੋ ਵੱਧ ਬੂਟੇ ਲਗਾਏ ਗਏ। ਇਸ ਮੋਕੇ ਡਿਪਟੀ ਡੀ.ਐਫ.ੳ.ੁ ਧਰਮਵੀਰ , ਅੰਜਣ ਸਿੰਘ, ਡਾ. ਸਰਬਜੀਤ ਸਿੰਘ ਮਣਕੂ, ਡਾ. ਅਮਨਦੀਪ ਸਿੰਘ , ਵਰਿੰਦਰ ਸਿੰਘ ਪਰਹਾਰ, ਗੁਰਲੀਤ ਸਿੰਘ, ਜੁਤਿੰਦਰ ਕੋਰ ਐਡਵੋਕੇਟ ਜਸਪਾਲ ਸਿੰਘ, ਪਿ੍ਰੰਸੀਪਲ ਅਬਨਿੰਦਰ ਕੋਰ, ਜਸਬੀਰ ਸਿੰਘ, ਮਨਮੋਹਣ ਸਿੰਘ, ਬਲਜੀਤ ਸਿੰਘ ਪਨੇਸਰ, ਬੁੱਧ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਜੰਗ ਖਾਲਸਾ, ਮਹਾਂ ਰਿਸ਼ੀ ਚਰਕ ਸੁਸਾਈਟੀ, ਜਿਲਾਂ ਵੈਦ ਮੰਡਲ ਤੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here