ਮੈਡੀਕਲ ਅਫਸਰਾਂ ਵਲੋਂ ਤੀਜੇ ਦਿਨ ਵੀ ਸਿਵਲ ਸਰਜਨ ਦਫਤਰ ਨੂੰ ਤਾਲਾ ਮਾਰ ਕੇ ਕੀਤਾ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਤੀਜੇ  ਦਿਨ ਵੀ ਪੀ.ਸੀ.ਐਮ.ਐਮ. ਐਸੋਸੀਏਸ਼ਨ ਦੀ ਸਟੇਟ ਬਾਡੀ ਅਤੇ ਜੋਆਇਟ ਐਕਸ਼ਨ ਕਮੇਟੀ ਦੇ ਸਦੇ ਤੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਅਫਸਰ ਵਲੋਂ ਸਿਵਲ ਸਰਜਨ ਅਤੇ ਪ੍ਰੋਗਰਾਮ ਅਫ਼ਸਰਾਂ ਦੇ ਕਮਰਿਆਂ ਨੂੰ ਤਾਲੇ ਲਗਾਏ ਗਏ ਅਤੇ ਦਫ਼ਤਰ ਦਾ ਸਾਰਾ ਕੰਮ ਤਿੰਨ ਦਿਨ ਲਈ ਬੰਦ ਕੀਤਾ ਗਿਆ। ਅੱਜ ਸਮੂਹ ਡਾਕਟਰਾਂ ਵਲੋ ਨਿਜੀਕਰਨ ਦੇ ਵਿਰੋਧ ਦਸਤਖਤ ਮੁਹਿੰਮ ਵੀ ਸ਼ੁਰੂਆਤ ਸ਼ੁਰੂਆਤ ਕੀਤੀ ਗਈ ।  ਇਹ ਸਾਰਾ ਵਿਰੋਧ ਛੇਵੇਂ ਪੇ ਕਮਿਸ਼ਨ, ਜਿਸ ਦੀ ਆੜ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਡਾਕਟਰਾਂ ਦਾ ਐਨ ਪੀ ਏ 25% ਤੋਂ ਘਟਾ ਕੇ 20% ਕਰਨ , ਬੇਸਕ ਪੇਅ ਨਾਲੋ ਡੀ ਕਰਨ ਦੇ ਸਬੰਧ ਵਿੱਚ ਹੈ। ਪੰਜਾਬ ਸਰਕਾਰ ਨੇ ਕਰੋਨਾ ਬਾਰੀਅਰ  ਨਾਲ ਬਹੁਤ ਕੋਝਾ ਮਜਾਕ ਕੀਤਾ ਹੈ।

Advertisements

ਸਾਡੀ ਲੜਾਈ ਸਰਕਾਰ ਦੇ ਨਾਲ ਹੈ। ਆਮ ਪਬਲਿਕ ਨਾਲ ਨਹੀਂ ਹੈ। ਐਨ ਪੀ ਏ  ਨੂੰ ਘਟਾਉਣਾ ਅਤੇ ਬੇਸਕ ਪੇਅ  ਨਾਲੋਂ ਡੀ- ਲਿੰਕ ਕਰਨਾ ਸਰਕਾਰ ਦੀ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਤਬਾਹ ਕਰਨ ਅਤੇ ਨਿਜੀਕਰਨ  ਕਰਨ ਦੀ ਚਾਲ ਹੈ। ਇਸ ਮੌਕੇ ਪ੍ਰੈਸ ਸੈਕਟਰੀ ਸਟੇਟ ਬਾਡੀ ਪੀ ਸੀ ਐਮ ਐਸ ਐਸੋਸੀਏਸ਼ਨ  ਡਾ. ਰਾਜਕੁਮਾਰ  ਨੇ ਕਿਹਾ ਕਿ ਜੇਕਰ ਸਰਕਾਰ ਨੇ ਐਨ  ਏ  ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਅਤੇ ਆਉਣ ਵਾਲੇ ਵੀਰਵਾਰ ਭਾਵ ਕਿ 5  ਅਗਸਤ ਨੂੰ  ਡਾਇਰੇਕਟੋਰੇਟ ਦਫ਼ਤਰ ਸਿਹਤ ਅਤੇ ਪਰਿਵਾਰ ਭਲਾਈ, ਚੰਡੀਗੜ੍ਹ ਵਿਖੇ ਧਰਨਾ ਲਗਾ ਕੇ ਦਫ਼ਤਰ ਦਾ ਸਾਰਾ ਕੰਮ ਕਾਜ ਠੱਪ ਕੀਤਾ ਜਾਵੇਗਾ। ਇਸ ਮੌਕੇ ਤੋ ਜਿਲਾੰ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ, ਸੀਨੀਅਰ ਮੈਡੀਕਲ ਅਫਸ਼ਰ, ਡਾ ਹਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਪਰਮਜੀਤ ਸਿੰਘ, ਡਾ. ਜਸਿਵੰਦਰ ਸਿੰਘ ਮੈਡੀਕਲ ਅਫਸਰ ਡਾੰ ਮਨਮੋਹਣ ਸਿੰਘ ਅਤੇ ਡੈਟਲ ਡਾ. ਸੰਦੀਪ ਡਿਮਾਣਾਂ ਆਦਿ  ਨੇ ਸੰਬੋਧਿਤ ਕੀਤਾ।

ਇਸ ਮੌਕੇ ਤੇ ਸਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਜੇ ਸਾਡੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।  ਇਸ ਮੋਕੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾ ਐਮਰਜੈਸੀ ਅਤੇ ਕੋਵਿਡ ਦਾ ਕੰਮ ਵੀ ਬੰਦ ਕਰ ਦਿਤਾ ਜਾਵੇਗਾ ਤੇ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾਂ ਟੀਕਾਕਰਨ ਅਫਸਰ ਡਾ. ਸੀਮਾ ਗਰਗ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਪ੍ਰਦੀਪ ਭਾਟੀਆ, ਡਾ ਜਸਵੰਤ, ਡਾ. ਬਲਦੇਵ ਸਿੰਘ, ਡਾ. ਦਿਵੰਦਰ ਪਾਲ, ਡਾ. ਗੁਰਬਖਸ ਸਿੰਘ, ਡਾ. ਲਸ਼ਕਰ ਸਿੰਘ,ਡਾ. ਗੁਜਨ, ਡਾ. ਸੰਦੀਪ ਹਰਾਟਾ ਬਡਲਾ  ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਮੂਹ ਮੈਡੀਕਲ ਅਫ਼ਸਰ ਹਾਜ਼ਰ ਸਨ।

LEAVE A REPLY

Please enter your comment!
Please enter your name here