ਇੰਟਰਨੈਸ਼ਨਲ ਟਰੈਕਟਰਜ਼ ਨੇ ਲੋਕ ਭਲਾਈ ਯੋਜਨਾਵਾਂ ਲਈ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਦਿੱਤੇ 11 ਲੱਖ ਰੁਪਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਇੰਟਰਨੈਸ਼ਨਲ ਟਰੈਕਟਰਜ਼ ਸੋਨਾਲੀਕਾ ਵਲੋਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਗਰੀਬ ਮਰੀਜ਼ ਫੰਡ ਦੇ ਲਈ ਅਤੇ ਸੋਸਾਇਟੀ ਵਲੋਂ ਚਲਾਈਆਂ ਜਾ ਰਹੀਆਂ ਹੋਰ ਲੋਕ ਭਲਾਈ ਗਤੀਵਿਧੀਆਂ ਦੇ ਲਈ 11 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਪਨੀਤ ਰਿਆਤ ਨੂੰ ਸੌਂਪਿਆ ਗਿਆ। ਇਹ ਸਹਿਯੋਗ ਰਾਸ਼ੀ ਸੋਨਾਲੀਕਾ ਦੇ ਵਾਈਸ ਪ੍ਰੈਜੀਡੈਂਟ ਕਾਰਪੋਰੇਟ ਜੇ.ਐਸ. ਚੋਹਾਨ ਵਲੋਂ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਸੋਨਾਲੀਕਾ ਵਲੋਂ ਦਿੱਤੇ ਗਏ ਸਹਿਯੋਗ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੋਨਾਲੀਕਾ ਵਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਨਾਲੀਕਾ ਦੇ ਵਾਈਸ ਚੇਅਰਮੈਨ ਅਮ੍ਰਿਤ ਸਾਗਰ ਮਿੱਤਲ ਅਤੇ ਐਸ.ਡੀ. ਦੀਪਕ ਮਿੱਤਲ ਵਲੋਂ ਪਹਿਲਾਂ ਵੀ ਦਿਵਆਂਗ ਵਿਅਕਤੀਆਂ ਨੂੰ ਮੋਟੋਰਾਈਜਡ ਟਰਾਈਸਾਈਕਲ ਦੀ ਸਹਾਇਤਾ ਮੁਹੱਈਆ ਕਰਵਾਉਣ, ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ, ਰਾਮ ਕਲੋਨੀ ਕੈਂਪ ਵਿੱਚ ਓਲਡਏਜ ਹੋਮ ਅਤੇ ਚਿਲਡਰਨ ਹੋਮ ਦੀ ਇਮਾਰਤ ਦੀ ਰਿਪੇਅਰਿੰਗ ਆਦਿ ਤੋਂ ਇਲਾਵਾ ਕਈ ਲੋਕ ਭਲਾਈ ਦੇ ਕੰਮਾਂ ਵਿੱਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਮਦਦ ਕੀਤੀ ਗਈ ਹੈ।

Advertisements

ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋੜਮੰਦ ਲੋਕਾਂ ਦੇ ਲਈ ਕੰਮ ਕਰਦੀ ਹੈ। ਜਿਸ ਤਹਿਤ ਦਿਵਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ, ਮੋਟਰਰਾਈਜ਼ਡ ਟਰਾਈ ਸਾਈਕਲ, ਕਰੈਚਜ, ਆਰਟੀਫਿਸ਼ੀਅਲ ਅੰਗ, ਵੀਹਲ ਚੇਅਰ, ਸਿਲਾਈ ਮਸ਼ੀਨਾਂ, ਰਾਸ਼ਨ ਤੋਂ ਇਲਾਵਾ ਹੋਰ ਕਈ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ, ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ, ਹੈਡ ਲੀਗਲ ਸੋਨਾਲੀਕਾ ਰਜਨੀਸ਼ ਸੰਦਲ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here