ਕਿੰਨੌਰ (ਦ ਸਟੈਲਰ ਨਿਊਜ਼): ਹਿਮਾਚਲ ਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਦੇ ਨਾਲ ਪਹਾੜੀ ਇਲਾਕਿਆ ਵਿੱਚ ਹਾਦਸਿਆ ਦੇ ਮਾਮਲੇ ਅਕਸਰ ਸਾਹਮਣੇ ਆਉਦੇ ਰਹਿੰਦੇ ਹਨ । ਜਿਸਦੇ ਕਾਰਣ ਅਜਿਹੀ ਹੀ ਘਟਨਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਦੇਖਣ ਨੂੰ ਮਿਲ ਰਹੀ ਜਿੱਥੇ ਕਿਨੌਰ ਇਲਾਕੇ ਦੀ ਜ਼ਮੀਨ ਖਿਸਕਣ ਕਾਰਣ ਕਈ ਸਾਰੇ ਲੋਕ ਜ਼ਮੀਨ ਦੇ ਮਲਬੇ ਵਿੱਚ ਫਸ ਗਏ ਹਨ ਅਤੇ ਕਾਫੀ ਜਾਨੀ ਨੁਕਸਾਨ ਵੀ ਹੋਇਆ। ਹਿਮਾਚਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦਾ ਵੇਰਵਾ ਲਿਆ ਅਤੇ ਇੰਡੋ ਤਿੱਬਤੀਅਤ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾ ਦਾ ਬਚਾਅ ਕਾਰਜ ਜਾਰੀ ਕੀਤਾ ਅਤੇ ਜੋ ਅਜੇ ਤੱਕ ਵੀ ਜਾਰੀ ਹੈ। ਜਿਸਦੇ ਕਾਰਣ ਬਚਾਅ ਟੀਮ ਨੇ ਮੌਕੇ ਤੇ ਪਹੁੰਚ ਕੇ ਹੁਣ ਤੱਕ 13 ਲੋਕਾਂ ਦੀ ਜਾਨ ਬਚਾ ਲਈ ਹੈ ਅਤੇ 13 ਲਾਸ਼ਾ ਬਰਾਮਦ ਕਰ ਲਈਆ ਹਨ। ਇਸ ਉਪਰੰਤ ਬੱਸ ਜੋ ਕਿ ਜਮੀਨ ਖਿਸਕਣ ਦੇ ਕਾਰਣ ਮੱਲਬੇ ਵਿੱਚ ਡਿੱਗ ਗਈ ਸੀ ਨੂੰ ਬਚਾਅ ਟੀਮ ਨੇ ਬਾਹਰ ਕੱਢਿਆ ਅਤੇ ਬੱਸ ਦੇ ਮਲਬੇ ਵਿੱਚੋ ਇੱਕ ਲਾਸ਼ ਬਰਾਮਦ ਕੀਤੀ ।
ਇਹ ਬੱਸ ਬਚਾਅ ਟੀਮ ਨੂੰ ਕਿੰਨੌਰ ਜ਼ਿਲੇ ਦੇ ਨਿਗੁਲਸਰੀ ਤੋ ਮਿਲੀ ਹੈ । ਜਿਸਦੇ ਕਾਰਣ ਬੱਸ ਦੇ ਟਾਇਰ ਅਤੇ ਕੁੱਝ ਪੁਰਜੇ ਹੀ ਮਿਲੇ ਹਨ । ਜਾਣਕਾਰੀ ਦੇ ਅਨੁਸਾਰ ਬਚਾਅ ਟੀਮ ਨੇ ਹੁਣ ਤੱਕ 26 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਅਤੇ ਕੁੱਝ ਲੋਕ ਜ਼ਖਮੀ ਦੀ ਹਾਲਤ ਵਿੱਚ ਦੱਸੇ ਜਾ ਰਹੇ ਹਨ। ਜਦਕਿ ਬਚਾਏ ਗਏ ਵਿਅਕਤੀਆ ਵਿੱਚੋ ਦੋ ਵਿਅਕਤੀਆ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ ਕੁੱਝ ਯਾਤਰੀ ਲਾਪਤਾ ਦੱਸੇ ਜਾ ਰਹੇ ਹਨ ਜਿਨਾਂ ਵਿੱਚੋ ਇੱਕ ਬੱਸ , ਅਤੇ ਇੱਕ ਬੋਲੋਰੋ ਦੇ ਮਲਬੇ ਹੇਠਾਂ ਦੱਬੇ ਹੋਏ ਯਾਤਰੀ ਅਜੇ ਬਚਾਅ ਟੀੰਮ ਨੂੰ ਨਹੀ ਮਿਲੇ ਹਨ ਜੋ ਕਿ ਲਾਪਤਾ ਦੀ ਤਲਾਸ਼ ਵਿੱਚ ਹਨ । ਰਾਜ ਸਰਕਾਰ ਨੇ ਦੱਸਿਆ ਕਿ ਬਚਾਅ ਕਾਰਜ ਲਗਾਤਾਰ ਚੱਲ ਰਿਹਾ ਹੈ ਅਤੇ ਆਈਟੀਬੀਪੀ ਦੇ 200 ਤੋ ਜ਼ਿਆਦਾ ਕਰਮਚਾਰੀ ਬਚਾਅ ਟੀਮ ਵਿੱਚ ਲੱਗੇ ਹੋਏ ਹਨ । ਉਹ ਬਿਨਾ ਕਿਸੇ ਪੱਥਰਾ ਦੇ ਡਿੱਗਣ ਦੇ ਡਰ ਤੋ ਯਾਤਰੀਆ ਨੂੰ ਮਲਬੇ ਵਿੱਚੋ ਬਾਹਰ ਕੱਢਣ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਨ ।