ਪੈਰਾਮੈਡੀਕਲ ਮੁਲਾਜ਼ਮ ਯੂਨੀਅਨਾਂ ਦਾ ਵਫਦ ਸਿਵਲ ਸਰਜਨ ਨੂੰ ਮੰਗਾਂ ਲੈ ਕੇ ਮਿਲਿਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨੇ ਸਿਵਲ ਸਰਜਨ ਨਾਲ ਮੀਟਿੰਗ ਨਿਸ਼ਚਿਤ ਕਰ ਕੇ ਸਿਵਲ ਸਰਜਨ ਨੂੰ ਸਿਵਲ ਹਸਪਤਾਲ ਹੋਈ ਪਰ ਵਿਚਾਰੀਆਂ। ਮੁਲਾਜ਼ਮਾਂ ਅਤੇ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਜਿਸ ਵਿਚ ਨਰਸਿੰਗ ਸਟਾਫ ਨੂੰ ਡੀਲ ਕਰਨ ਵਾਲੇ ਕਲਰਕ, ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੇ ਪੈਡਿਗ ਪੈਨਸ਼ਨ ਕੇਸ, ਜੀਪੀਐਫ ਫੰਡ, ਫਾਰਮਾਸਿਸਟ ਦੀ ਜੇਲ੍ਹ  ਡਿਊਟੀ ਬਿਨਾਂ ਕਿਸੇ ਨੋਟੀਫਿਕੇਸ਼ਨ, ਕਾਰ ਪਾਰਕਿੰਗ ਨਾ ਹੋਣ ਕਾਰਨ ਵਹੀਕਲਾਂ ਦੀ ਚੋਰੀ, ਕਲਾਸ ਥ੍ਰੀ ਅਤੇ ਕਲਾਸ ਫੋਰ ਦੇ ਕੁਆਰਟਰਾਂ ਦੀ ਰਿਪੇਅਰ। ਆਦਿ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।

Advertisements

ਇਸ ਸਮੇਂ ਸਿਵਲ ਸਰਜਨ ਫਿਰੋਜ਼ਪੁਰ ਨੇ ਪੈਰਾਮੈਡੀਕਲ ਯੂਨੀਅਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾ ਕੇ ਐੱਸ ਐੱਮ ਓ ਸਿਵਲ ਹਸਪਤਾਲ ਫਿਰੋਜ਼ਪੁਰ ਨਾਲ ਮੀਟਿੰਗ ਕਰਕੇ ਉਪਰੋਕਤ ਕੰਮ ਜਲਦੀ ਤੋਂ ਜਲਦੀ ਹੱਲ ਕੀਤੇ ਜਾਣਗੇ। ਇਸ ਸਮੇਂ ਯੂਨੀਅਨ ਦੇ ਨੁਮਾਇੰਦਿਆਂ ਦੇ ਵਿੱਚੋਂ ਰਾਮ ਪ੍ਰਸਾਦ, ਨਰਿੰਦਰ ਸ਼ਰਮਾ, ਰਾਮ ਅਵਤਾਰ, ਰਾਮਦਾਸ, ਸੁਧੀਰ ਅਲੈਗਜ਼ੈਂਡਰ,  ਰੌਬਿਨ ਸੈਮਸਨ, ਗੁਰਮੇਲ ਸਿੰਘ, ਕਰਮਜੀਤ ਕੌਰ, ਜਸਪਾਲ ਸਿੰਘ ਐਲਟੀ, ਨਵੀਨ ਕੁਮਾਰ ਫਾਰਮਾਸਿਸਟ, ਮਨਿੰਦਰ ਸਿੰਘ, ਬਿੱਲਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ।

LEAVE A REPLY

Please enter your comment!
Please enter your name here