ਹੇਮਕੁੰਟ ਫਾਉਂਡੇਸ਼ਨ ਵਲੋਂ ਗੁਰੂਹਰਸਹਾਏ ਵਿਚ ਮੋਬਾਇਲ ਮੈਡੀਕਲ ਯੂਨਿਟ ਵਲੋਂ ਕੀਤਾ ਜਾਵੇਗਾ ਮੁਫਤ ਇਲਾਜ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਹੇਮਕੁੰਟ ਫਾਉਂਡੇਸ਼ਨ ਵਲੋਂ ਪ੍ਰੋਗਰਾਮ ਮੈਨੇਜਰ ਲੀਡ ਜੈਸਿਕਾ ਗਿੱਲ ਵਲੋਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸ਼ੇਸ਼ ਬੈਠਕ ਕੀਤੀ ਗਈ। ਉਨ੍ਹਾਂ ਨੇ ਹੇਮਕੁੰਟ ਫਾਊਂਡੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਾਊਂਡੇਸ਼ਨ ਨੂੰ ਅਰਿੰਦਰ ਸਿੰਘ ਆਹਲੂਵਾਲਿਆ ਵਲੋਂ ਚਲਾਇਆ ਜਾ ਰਿਹਾ ਹੈ ਜੋ ਕਿ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਹੈਲਥ ਕੇਅਰ, ਸਿੱਖਿਆ, ਡਿਜਾਸਟਰ ਰਿਲਿਫ ਤੋਂ ਇਲਾਵਾ ਜ਼ਰੂਰਤ ਮੰਦਾ ਲੋਕਾਂ ਦੀ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਦਸਿਆ ਕਿ ਫਾਊਂਡੇਸ਼ਨ ਵਲੋਂ ਹਲਕਾ ਗੁਰੂਹਰਸਹਾਏ ਵਿਚ ਸਤੰਬਰ ਮਹੀਨੇ ਤੋਂ ਇਕ ਮੋਬਾਇਲ ਮੈਡੀਕਲ ਯੂਨਿਟ ਸ਼ੂਰੁ ਕੀਤੀ ਜਾ ਰਹੀ ਹੈ ਜਿਸ ਦੇ ਵਿਚ ਕੈਬਨਿਟ ਮੰਤਰੀ ਰਾਣਾ ਸਿੰਘ ਸੋਢੀ ਵਲੋਂ ਉਚੇਚੇ ਤੌਰ ਤੇ ਸਹਿਯੋਗ ਵੀ ਦਿਤਾ ਜਾ ਰਿਹਾ ਹੈ। ਇਸ ਵਿਚ ਇਕ ਐਮ.ਬੀ.ਬੀ.ਐਸ. ਡਾਕਟਰ, ਨਰਸ ਅਤੇ ਲੈਬ ਟੈਕਨਿਸ਼ੀਅਨ ਸ਼ਾਮਿਲ ਹੋਣਗੇ। 

Advertisements

ਇਸ ਯੂਨਿਟ ਦੁਆਰਾ ਇਲਾਕੇ ਦੇ ਨਿਵਾਸੀਆਂ ਦਾ ਮੈਡੀਕਲ ਚੈਕਅਪ ਕਰਕੇ ਟੀ.ਬੀ, ਸ਼ੂਗਰ, ਮਲੇਰਿਆ, ਡੇਂਗੂ ਸਮੇਤ ਹੋਰ ਵੀ ਬਿਮਾਰੀਆਂ ਦਾ ਇਲਾਜ ਕੀਤਾ ਜਾਏਗਾ। ਉਨ੍ਹਾਂ ਨੇ ਦਸਿਆ ਕਿ ਕੁਝ ਮਹੀਨਿਆਂ ਵਿਚ ਫਾਊਂਡੇਸ਼ਨ ਵਲੋਂ ਫੇਸ-2 ਤਹਿਤ ਕੈਂਸਰ ਪੀੜਿਤਾਂ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਇਸ ਵਿਚ ਪੰਜਾਬ ਸਰਕਾਰ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਫਾਊਂਡੇਸ਼ਨ ਸਾਲ 2010 ਵਿਚ ਸ਼ੁਰੂ ਕੀਤੀ ਗਈ ਸੀ। ਇਸ ਫਾਊਂਡੇਸ਼ਨ ਦਾ ਮਕਸਦ ਜਰੂਰਤ ਮੰਦ ਲੋਕਾਂ ਦੀ ਮਦਦ ਕਰਨਾ ਹੈ। ਇਸ ਮੌਕੇ ਤੇ ਐਸ.ਡੀ.ਐਮ ਅਮਰਿੰਦਰ ਸਿੰਘ ਮੱਲ੍ਹੀ ਅਤੇ ਸੁਪਰਵਾਇਜ਼ਰ ਡਾਕਟਰ ਨਿਰਮਲ ਸਿੰਘ ਤੋਂ ਇਲਾਵਾ ਫਾਊਂਡੇਸ਼ਨ ਦੇ ਹੋਰ ਵੀ ਮੈਂਬਰ ਸਨ।

LEAVE A REPLY

Please enter your comment!
Please enter your name here