ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਿਖੇ ਇੱਕ ਹਫਤੇ ਦੀ ਸਫਾਈ ਮੁਹਿੰਮ ਕਰਵਾਈ ਗਈ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ  ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਮਿਸ ਏਕਤਾ ਉੱਪਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਜਤਿੰਦਰ ਪਾਲ ਸਿੰਘ ਵਹਿਣੀਵਾਲ ਮਾਨਯੋਗ ਚੇਅਰਮੈਨ ਸਥਾਈ ਲੋਕ ਅਦਾਲਤ (ਜ. ੳ. ਸ.) ਫਿਰੋਜ਼ਪੁਰ ਅਤੇ ਜੰਗਲਾਤ ਵਿਭਾਗ ਦੇ ਭਰਪੂਰ ਸਹਿਯੋਗ ਨਾਲ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਇੱਕ ਹਫਤੇ ਦੀ ਸਫਾਈ ਮੁਹਿੰਮ ਕਰਵਾਈ ਗਈ । ਇਸ ਤੋਂ ਬਾਅਦ ਜਤਿੰਦਰ ਪਾਲ ਸਿੰਘ ਵਹਿਣੀਵਾਲ ਜੀ ਦੇ ਸਦ ਯਤਨਾਂ ਸਦਕਾ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਅਤੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਅਤੇ ਜ਼ਸਦੀਪ ਸਿੰਘ ਕੰਬੋਜ਼ ਪ੍ਰਧਾਨ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਸਮੇਤ ਇਸ ਦਫ਼ਤਰ ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਕੈਂਟੋਨਮੈਂਟ ਬੋਰਡ ਦੇ ਸੀ. ਈ. ਓ. ਮੈਡਮ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਇਸ ਦਫ਼ਤਰ ਦੇ ਇਸ ਬੂਟੇ ਲਗਵਾਉਣ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਤੋਂ ਇਲਾਵਾ ਇਸ ਦਫ਼ਤਰ ਵਿਖੇ ਜੱਜ ਸਾਹਿਬ ਨੇ ਇਸ ਆਏ ਹੋਏ ਸਾਰੇ ਹੀ ਅਫਸਰ ਸਾਹਿਬਾਨਾਂ ਦਾ ਸਵਾਗਤ ਕੀਤਾ ।

Advertisements

ਇਸ ਮੌਕੇ ਉਨ੍ਹਾਂ ਨੇ ਇਸ ਦਫ਼ਤਰ ਦੇ ਅਫਸਰ ਮਿਸ ਏਕਤਾ ਉੱਪਲ ਅਤੇ ਜਤਿੰਦਰ ਪਾਲ ਸਿੰਘ ਵਹਿਣੀਵਾਲ ਸਾਹਿਬ ਦੇ ਵਿਸ਼ੇਸ਼ ਯਤਨਾਂ ਦਾ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਹ ਅਫਸਰ ਸਾਹਿਬ ਵਾਤਾਵਰਣ ਪ੍ਰਤੀ ਪੂਰੀ ਸੁਹਿਰਦਤਾ ਨਾਲ ਆਪਣਾ ਕੰਮ ਕਰ ਰਹੇ ਹਨ ਅਤੇ ਇਸ ਦਫ਼ਤਰ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਪੁਰਜੋਰ ਯਤਨ ਕਰ ਰਹੇ ਹਨ । ਇਸ ਤੋਂ ਬਾਅਦ ਉਨ੍ਹਾਂ ਆਪਣੇ ਨਾਲ ਸਾਰੇ ਅਫਸਰ ਸਾਹਿਬਾਨਾਂ ਤੋਂ ਬੂਟੇ ਲਗਵਾ ਕੇ ਇਸ ਪ੍ਰੋਗਰਾਮ ਦੀ ਰਸਮ ਨੂੰ ਅੱਗੇ ਤੋਰਿਆ ਇਸ ਤੋਂ ਬਾਅਦ ਇਸ ਦਫ਼ਤਰ ਦੇ ਅਸਫਰ ਸਾਹਿਬਾਨਾਂ ਨੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਅਤੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਸਮੇਤ ਸੀ. ਈ. ਓ. ਮੈਡਮ ਅਤੇ ਜੰਗਲਾਤ ਵਿਭਾਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਅਤੇ ਅੰਤ ਵਿੱਚ ਮਾਨਯੋਗ ਜੱਜ ਸਾਹਿਬ ਨੇ ਸਭ ਨੂੰ ਇਹੀ ਨਾਅਰਾ ਦਿੱਤਾ:
“ਹਰ ਇੱਕ ਮਨੁੱਖ ਲਾਵੇ ਇੱਕ ਰੁੱਖ
ਨਾ ਰਹੇ ਬਿਮਾਰੀ ਨਾ ਰਹੇ ਦੁੱਖ”

LEAVE A REPLY

Please enter your comment!
Please enter your name here