ਬੱਚਿਆਂ ਅੰਦਰ ਮਨੁੱਖੀ ਕਦਰਾਂ-ਕੀਮਤਾਂ ਦੀ ਭਾਵਨਾ ਪੈਦਾ ਕਰਨ ਵਾਲੇ ਮਾਤਾ ਪਿਤਾ ਵਧਾਈ ਦੇ ਪਾਤਰ ਹਨ: ਪ੍ਰੋਫੈਸਰ ਬਹਾਦਰ ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਬੱਤ ਦੇ ਭਲੇ , ਲੋੜਵੰਦਾਂ ਦੀ ਸੇਵਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੇ ਪ੍ਰੀਵਾਰਾਂ ਦੇ ਮੈਂਬਰਾਂ ਪ੍ਰੇਰਨਾ ਦੇਣ ਵਾਲੇ ਮਾਤਾ ਪਿਤਾ ਵਧਾਈ ਦੇ ਪਾਤਰ ਹਨ ਅਤੇ ਹੋਰਨਾਂ ਲੋਕਾਂ  ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਹੁਸ਼ਿਆਰਪੁਰ ਨਿਵਾਸੀ ਸਰਦਾਰ ਸਰਵਨ ਸਿੰਘ ਵੱਲੋਂ ਆਪਣੇ ਸਪੁੱਤਰ ਤਜਿੰਦਰ ਸਿੰਘ ਪ੍ਰਿੰਸ ਜੋ ਕੇ ਮੁੰਬਈ ਵਿਖੇ ਸੰਗੀਤ ਦੇ ਕਲਾਕਾਰ ਹਨ ਅਤੇ ਆਪਣੇ ਪੋਤਰੇ ਜਸਕਰਨ ਸਿੰਘ ਦੇ ਨਾਲ਼ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਆਕੇ ਲੋੜਵੰਦ ਲੋਕਾਂ ਲਈ ਖੂਨ ਦਾਨ ਕਰਵਾ ਕੇ ਸੇਵਾ ਦੀ ਮਿਸਾਲ ਕਾਇਮ ਕੀਤੀ ।                               

Advertisements

ਉਘੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਜਸਦੀਪ ਸਿੰਘ ਪਾਹਵਾ ਅਤੇ ਗੁਰਪ੍ਰੀਤ ਸਿੰਘ ਵੱਲੋਂ ਖੂਨ ਦਾਨੀਆਂ ਨੂੰ ਮੈਡਲ ਪਾਕੇ ਸਨਮਾਨਿਤ ਕੀਤਾ ਅਤੇ ਪ੍ਰੀਵਾਰ ਨੂੰ ਵੀ ਇਸ ਮਹਾਨ ਸੇਵਾ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਹਰ ਪ੍ਰੀਵਾਰ  ਵੱਲੋਂ ਜਿਥੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਉਥੇ  ਚੰਗੇ ਇਨਸਾਨ ਬਣਨ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਵੀ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਭਵਿੱਖ ਵਿਚ ਮਨੁੱਖੀ ਕਦਰਾਂ-ਕੀਮਤਾਂ ਤੇ ਪਹਿਰਾ ਦੇ ਕੇ  ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਅੱਗੇ ਆ ਸਕਣ। ਇਸ ਮੌਕੇ ਤੇ ਬੀ ਐੱਸ ਰੰਧਾਵਾ ਅਤੇ ਮਨਜੀਤ ਸਿੰਘ ਜੰਡਾ ਨੇ ਵੀ ਪ੍ਰੀਵਾਰ ਨੂੰ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here