ਆਈ ਡੋਨੇਸ਼ਨ ਸੈਮੀਨਾਰ: ਆਉ ਉਹਨਾਂ ਦੀ ਆਸ ਦਾ ਪ੍ਰਤੀਕ ਬਣੀਏ ਜਿਹੜੇ ਅੱਖਾਂ ਦੀ ਉਡੀਕ ਕਰ ਰਹੇ ਹਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਖਾਂ ਦਾਨ ਕਰਨ ਵਾਲਾ ਇਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਅੱਜ ਅੱਖਾਂ ਦਾਨ ਕਰਨ ਸਬੰਧੀ ਪੰਦਵਾੜੇ ਦੀ ਸੁਰੂਅਤ ਦੇ ਮੋਕੇ ਤੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਈ.ਐਸ.ਆਈ. ਹਸਪਤਾਲ ਵਿਖੇ ਆਈ ਡੋਨੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕੀਤੇ ਗਏ ਸੈਮੀਨਾਰ ਦੋਰਾਨ ਕੀਤਾ। ਉਹਨਾਂ ਦੱਸਿਆ ਕਿ ਅੱਜ ਤੋ 8 ਸਤੰਬਰ ਤੱਕ ਮਨਾਏ ਜਾਣ ਵਾਲੇ ਪੰਦਰਵਾੜੇ ਦੋਰਾਨ ਜਿਲਾਂ, ਸਬ ਡਿਵੀਜਨ ਅਤੇ ਸੀ.ਐਚ.ਸੀ. ਲੈਵਲ ਦੀਆਂ ਸੰਸਥਾਵਾਂ ਤੇ ਜਾਗਰੂਕ ਗਤੀਵਿਧੀਆ ਕਰਕੇ ਲੋਕਾਂ ਵਿੱਚ ਅੱਖਾਂ ਦੇ ਦਾਨ ਬਾਰੇ ਜਗਰੂਕਤਾ ਪੈਦਾ ਕੀਤੀ ਜਾਵਗੀ। ਉਹਨਾਂ ਇਹ ਵੀ ਕਿਹਾ ਕਿ ਹਰ ਸਾਲ ਬਹੁਤ ਸਾਰੇ ਲੋਕ ਅੰਨਾਪਨ ਦਾ ਸ਼ਿਕਾਰ ਹੋ ਰਹੇ ਹਨ ਪਰ ਅੱਖਾਂ ਦਾਨ ਕਰਨ ਵਾਲਿਆ ਦੀ ਗਿਣਤੀ ਬਹੁੱਤ ਘੱਟ ਹੈ।

Advertisements

ਉਹਨਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਵਿੱਚ ਅੱਖਾਂ ਦਾਨ ਸਬੰਧੀ ਕਈ ਤਰਾਂ ਦੇ ਭਰਮ ਜਿਵੇ ਚੇਹਰੇ ਦਾ ਖਰਾਬ ਹੋਣਾ, ਦੂਸਰੇ ਜਨਮ ਵਿੱਚ ਅੰਨਾਪਨ ਹੋਣਾ ਬਿਲਕੁਲ ਬੇਬੁਨਿਆਦ ਹਨ ਅਤੇ ਮਰਨ ਤੋ ਚਾਰ ਤੋ ਛੇ ਘੰਟੇ ਦੇ ਅੰਦਰ ਅੱਖਾਂ ਦਾਨ ਕੀਤੀ ਜਾ ਸਕਦੀਆ ਹਨ । ਇਸ ਮੋਕੇ ਡਾ ਸੰਤੋਖ ਰਾਮ ਅੱਖਾਂ ਦੇ ਮਾਹਿਰ ਡਾ ਨੇ ਦੱਸਿਆ ਕਿ ਕੋਈ ਵੀ ਵਿਆਕਤੀ ਅੱਖਾਂ ਦਾਨ ਕਰ ਸਕਦਾ ਹੈ ਪਰੰਤੂ ਐਚ.ਆਈ.ਵੀ, ਕਾਲਾ ਪੀਲੀਆ, ਹਲਕਾਅ, ਸੈਪਟਿਕ ਸੀਮੀਆ ਨਾਲ ਪ੍ਰਵਾਵਿਤ ਵਿਆਕਤੀ ਦੀਆ ਅੱਖਾਂ ਦਾਨ ਨਹੀ ਕੀਤੀਆ ਜਾ ਸਕਦੀਆ। ਸੈਮੀਨਾਰ ਵਿੱਚ ਨੋਡਲ ਅਫਸਰ ਐਨ ਪੀ ਸੀ ਬੀ ਡਾ. ਪਵਨ ਕੁਮਾਰ, ਡਾ. ਗੁਰਬਖਸ ਸਿੰਘ, ਡਾ. ਪ੍ਰਦੀਪ ਭਾਟੀਆ, ਡਾ. ਚੋਹਾਨ ਐਸਐਮਉ ਅਤੇ ਡਾ. ਮਨਪ੍ਰੀਤ ਕੋਰ ਤੋ ਇਲਾਵਾਂ ਆਈ ਡੋਨੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਰਕੇਸ਼ ਮੋਹਣ, ਜਨਰਲ ਸਕੱਤਰ ਕਮਲਜੀਤ ਸਿੰਘ ਅਤੇ ਸਰਪਸਰਤ ਪ੍ਰੋ. ਬਹਾਦਰ ਸਿੰਘ ਸੁਨੇਤ, ਮਲਕੀਤ ਸਿੰਘ ਮਹੇੜੂ ਸਮੇਤ ਸੰਸਥਾਂ ਦੀ ਸਟਾਫ ਹਾਜ਼ਰ ਸੀ ।

LEAVE A REPLY

Please enter your comment!
Please enter your name here