ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੰਮ ਕਰ ਰਹੇ ਟ੍ਰੇਨਿੰਗ ਪਾਰਟਨਰਾਂ ਦੀ ਮਹਿਨਾ ਵਾਰ ਮੀਟਿੰਗ ਕੀਤੀ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਦਫਤਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ ਵੱਲੋ ਸਰਨਾ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰ ਰਹੇ ਟ੍ਰੇਨਿੰਗ ਪਾਰਟਨਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਸ. ਲਖਵਿੰਦਰ ਸਿੰਘ ਰੰਧਾਵਾ ਵੱਲੋ ਟ੍ਰੇਨਿੰਗ ਪਾਰਟਨਰਾਂ ਦੀ ਕਾਰਗੁਜਾਰੀ ਤੇ ਚਰਚਾ ਕੀਤੀ ਗਈ। ਮੀਟਿੰਗ ਦੋਰਾਨ ਉਨਾਂ ਨੂੰ ਬੱਚਿਆਂ ਦੀ ਪਲੈਸਮੇਂਟ ਵੱਲ ਖਾਸ ਧਿਆਨ ਦੇਣ ਨੂੰ ਵੀ ਕਿਹਾ ਗਿਆ।

Advertisements

ਉਨ੍ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਨਵੀਂ ਸਕੀਮ “ਮੇਰਾ ਮਾਨ ਮੇਰਾ ਕਾਮ” ਤੇ ਵੀ ਚਾਨਣ ਪਾਇਆ ਗਿਆ ਅਤੇ ਟ੍ਰੇਨਿੰਗ ਪਾਰਟਨਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਸਕੀਮ ਦੇ ਤਹਿਤ ਵੱਧ ਤੋ ਵੱਧ ਬੱਚੇ ਆਪਣੇ ਆਪਣੇ ਸੈਂਟਰਾਂ ਵਿੱਚ ਭਰਤੀ ਕਰਨ। ਇਸ ਮੋਕੇ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਪ੍ਰਦੀਪ ਬੈਂਸ (ਬੀ.ਐਮ.ਐਮ), ਵਿਜੈ ਕੁਮਾਰ (ਬੀ.ਟੀ.ਐਮ) ਅਤੇ ਟ੍ਰੇਨਿੰਗ ਪਾਰਟਨਰ ਜੋਗੇਸ਼ ਸ਼ਰਮਾਂ, ਰਜਨੀਸ਼ ਵਰਮਾਂ , ਚਾਂਦ ਕਪਿਲਾ, ਸ਼ਿਵ ਸ਼ਰਮਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here