ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਰੇਲਵੇ ਮੰਡੀ ਸਕੂਲ ਦੀ ਬੱਲੇ-ਬੱਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਅਧਿਆਪਕਾਂ ਨੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਨਾਲ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਮਲ੍ਹਾ ਮਾਰੀਆਂ। 23ਜੁਲਾਈ ਨੂੰ ਆਨਲਾਈਨ ਕਰਵਾਏ ਗਏ ਮੁਕਾਬਲੇ ਵਿਚ ਸਕੂਲ ਦੇ ਲਗਭਗ ਸਾਰੇ ਅਧਿਆਪਕਾ ਨੇ ਭਾਗ ਲਿਆ ਸੀ ਜਿਸ ਵਿਚੋਂ ਸਕੂਲ ਦੇ 13 ਅਧਿਆਪਕਾਂ ਨੇ ਮਲ੍ਹਾ ਮਾਰੀਆਂ। ਅਨੂ ਨੰਦਾ ਨੇ ਹਿੰਦੀ ਵਿਸ਼ੇ ਵਿੱਚੋ ਪਹਿਲਾਂ ਸਥਾਨ ,ਡਾ.ਮੀਨੂੰ ਨੇ ਮੈਥ ਵਿਸ਼ੇ ਚੋਂ ਪਹਿਲਾਂ ਸਥਾਨ, ਤਰਨਪ੍ਰੀਤ ਕੌਰ ਜੀ ਨੇ ਅਦਰ ਕੇਟੇਗਰੀ ਵਿੱਚੋਂ ਪਹਿਲਾ ਸਥਾਨ, ਬਲਦੇਵ ਸਿੰਘ ਜੀ ਨੇ ਐਸ ਐਸ ਵਿੱਚੋਂ ਦੂਜਾ ਸਥਾਨ, ਹਰਲੀਨ ਕੌਰ ਜੀ ਨੇ ਅੰਗਰੇਜ਼ੀ ਵਿਸ਼ੇ ਚੋਂ ਦੂਜਾ ਸਥਾਨ,ਮਿਸ ਮਨਦੀਪ ਕੌਰ ਜੀ ਨੇ ਸਾਇੰਸ ਵਿਸ਼ੇ ਵਿੱਚੋਂ ਤੀਜਾ ਸਥਾਨ ਅਤੇ ਡਾ, ਰਿਤੂ ਕੁਮਰਾ ਅਤੇ ਟੀਮ ਨੇ ਅੰਗਰੇਜ਼ੀ ਵਿਸ਼ੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੀ ਬੱਲੇ-ਬੱਲੇ ਕਰਵਾਈ।
ਜ਼ਿਲ੍ਹਾ ਪੱਧਰੀ ਸਮਾਗਮ ਜੋ ਕਿ 28ਅਗਸਤ ਨੂੰ ਸਸਸ ਪੁਰਹੀਰਾਂ ਵਿਖੇ ਹੋਇਆ ਸੀ, ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੇ ਭਾਗ ਲਿਆ। ਅਤੇ ਇਕ ਵਾਰ ਫੇਰ ਸਕੂਲ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ।ਡਾ.ਮੀਨੂੰ ਨੇ ਮੈਥ ਵਿਸ਼ੇ ਵਿੱਚੋਂ ਅਤੇ ਡਾ.ਰੀਤੂ ਕੁਮਰਾ ਅਤੇ ਟੀਮ ਕਮਲਜੀਤ ਕੌਰ, ਭਾਰਤੀ ਮਨਚੰਦਾ, ਹਰਭਜਨ ਕੌਰ, ਰੀਤੂ ਕੁਮਰਾ, ਹਰਲੀਨ ਕੌਰ, ਮੋਨਿਕਾ ਸ਼ਰਮਾ, ਸੁਕਰਿਤੀ, ਸੋਨਾਲੀ) ਨੇ ਪਹਿਲਾਂ ਸਥਾਨ ਹਾਸਲ ਕੀਤਾ। ਤਰਨਪ੍ਰੀਤ ਕੌਰ ਨੇ ਅਦਰ ਕੇਟੇਗਰੀ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ।

Advertisements

LEAVE A REPLY

Please enter your comment!
Please enter your name here