ਰੋਗੀ ਸੁਰੱਖਿਆ ਹਫਤੇ’ ਦਾ ਉਦੇਸ਼ ਮਾਂ ਅਤੇ ਬੱਚੇ ਦੀ ਸਿਹਤ ਦੀ ਸਹੀ ਦੇਖਭਾਲ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ.ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ੍ਹ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਮਿਤੀ 17 ਸਤੰਬਰ ਤੱਕ ਰੋਗੀ ਸੁਰੱਖਿਆ ਹਫਤਾ’ ਮਨਾਇਆ ਜਾ ਰਿਹਾ ਹੈ, ਜਿਸ ਦਾ  ਮਕਸੱਦ ਮਾਂ ਅਤੇ ਬੱਚੇ ਦੀ ਸਿਹਤ ਦਾ ਸਹੀ ਦੇਖਭਾਲ ਕਰਨਾ ਹੈ ਤਾਂ ਜੋ ਐਮ.ਡੀ.ਆਰ (ੰੳਟੲਰਨੳਲ ਧੲੳਟਹ ੍ਰੳਟੲ) ਅਤੇ ਸੀ.ਡੀ ਆਰ (ਛਹਲਿਦ  ਧੲੳਟਹ ੍ਰੳਟੲ) ਨੂੰ ਘਟਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਵੱਖ ਵੱਖ ਵਿਸ਼ਿਆਂ ਜਿਵੇਂ ਮਾਂ ਅਤੇ ਨਵਜਾਤ ਸ਼ਿਸ਼ੂ ਸੁੱਰਖਿਆ, ਮੈਡੀਕੇਸ਼ਨ,ਐਂਬੂਲੈਂਸ ਸੰਭਾਲ,ਰੇਡੀਏਸ਼ਨ ਅਤੇ ਫਾਇਰ ਸੇਫਟੀ ਆਦਿ ਤੇ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ।ਉਨਾ ਦੱਸਿਆ ਕਿ 17 ਸੰਤਬਰ ‘ਵਿਸ਼ਵ ਰੋਗੀ ਸੁਰੱਖਿਆ ਦਿਵਸ ਮੌਕੇ ਕਰਮਚਾਰੀ ਦੁਆਰਾ ਇਹ ਪ੍ਰਣ ਵੀ ਲਿਆ ਜਾਵੇਗਾ ਕਿ ਆਪਣੀ ਸੰਸਥਾਂ ਵਿੱਚ ਮਾਂਵਾਂ ਤੇ ਬੱਚਿਆਂ ਦੀ ਸਹੀ ਦੇਖਭਾਲ ਕਰੇਗਾ।

Advertisements

ਅੱਜ ਇਸੀ ਲੜੀ ਤਹਿਤ ਸਿਵਲ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਡਾ.ਹਰਨੂਰਜੀਤ ਕੌਰ ਵਲੋਂ ਨਵਜਾਤ ਬੱਚਿਆਂ ਦੀ ਮਾਵਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ,ਮਾਂ ਦੇ ਦੁੱਧ ਦੀ ਮਹੱਤਤਾ, ਪੋਸ਼ਣ ਅਤੇ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਗਿਆ।ਇਸ ਸੰਬਧੀ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਸੁੁਨੀਲ ਆਹੀਰ ਨੇ ਜੱਚਾ-ਬੱਚਾ ਸਿਹਤ ਸੇਵਾਂਵਾਂ, ਟੀਕਾਕਰਨ, ਬੱਚਿਆਂ ਨੂੰ ਸਹੀ ਪੋਸ਼ਣ ਦੀ ਜ਼ਰੂਰਤ ਦੇ ਜ਼ੋਰ ਦਿੰਦਿਆਂ,ਗਰਭਵਤੀ ਔਰਤਾਂ ਨੂੰ ਆਪਣਾ ਜਣੇਪਾ ਹਸਪਤਾਲਾਂ ਵਿੱਚ ਕਰਵਾਉਣ ਲਈ ਕਿਹਾ ਤਾਂ ਜੋ ਬੱਚਾ ਅਤੇ ਮਾਵਾਂ ਸਿਹਤਮੰਦ ਰਹਿਣ।

LEAVE A REPLY

Please enter your comment!
Please enter your name here