ਨੈਸ਼ਨਲ ਜਾਗ੍ਰਿਤ ਪਾਰਟੀ ਦੀ ਕਰਤਾਰਪੁਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ

Vardhman Jewellers Hoshiarpur

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਕੁਮਾਰ ਗੌਰਵ। ਨੈਸ਼ਨਲ ਜਾਗ੍ਰਿਤ ਪਾਰਟੀ ਦੀ ਸੂਬਾ ਪੱਧਰ ਦੀ ਇੱਕ ਹੰਗਾਮੀ ਮੀਟਿੰਗ ਜਿਲਾ ਜਲੰਧਰ ਦੇ ਵਿਚ ਆਉਂਦੇ ਕਰਤਾਰਪੁਰ ਸ਼ਹਿਰ ਵਿਖੇ ਹੋਈ। ਮੀਟਿੰਗ ਦੀ ਅਗਵਾਈ ਪਾਰਟੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਗਿੱਲ, ਸੂਬਾ ਉਪਪ੍ਰਧਾਨ ਸੁਖਦੇਵ ਸਿੰਘ ਟਿੱਬਾ, ਮਹਿਲਾ ਵਿੰਗ ਸੂਬਾ ਪ੍ਰਧਾਨ ਪਰਮਜੀਤ ਕੌਰ ਦੀ ਦੇਖਰੇਖ ਵਿਚ ਹੋਈ । ਮੀਟਿੰਗ ਵਿਚ ਨੈਸ਼ਨਲ ਜਾਗ੍ਰਿਤ ਪਾਰਟੀ ਦੇ ਆਲ ਇੰਡੀਆ ਚੀਫ ਲਖਵੀਰ ਸਿੰਘ ਰਾਜਧਾਨ ,ਕੌਮੀ ਪ੍ਰਧਾਨ ਆਰ ਕੇ ਖੋਸਲਾ ਤੇ ਚੇਅਰਮੈਨ ਭੁਪਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ । ਮੀਟਿੰਗ ਦੌਰਾਨ ਹਾਜ਼ਿਰ ਲੋਕਾਂ ਦੇ ਹਜੂਮ ਨੂੰ ਆਪਣੇ ਸੰਬੋਧਨ ਵਿਚ ਆਲ ਇੰਡੀਆ ਚੀਫ ਲਖਵੀਰ ਸਿੰਘ ਰਾਜਧਾਨ ਨੇ ਕਿਹਾ ਕਿ ਗਰੀਬ ਤੇ ਲੋੜਵੰਦ ਵਰਗ ਦੀ ਇਕੋ ਇਕ ਪਾਰਟੀ ਹੈ ਉਹ ਹੈ ਨੈਸ਼ਨਲ ਜਾਗ੍ਰਿਤ ਪਾਰਟੀ । ਇਸ ਲਈ ਸਾਰੇ ਭੈਣ ਭਰਾ ਵੱਧ ਚੜਕੇ ਪਾਰਟੀ ਨਾਲ ਜੁੜੋ ਤੇ ਹੋਰ ਲੋਕਾਂ ਨੂੰ ਵੀ ਪਾਰਟੀ ਨਾਲ ਜੋੜੋ ਕਿਉਕਿ ਨੈਸ਼ਨਲ ਜਾਗ੍ਰਿਤ ਪਾਰਟੀ ਹੀ ਆਮ ਲੋਕਾਂ ਦੀਆਂ ਦੁੱਖ ਤਕਲੀਫ਼ ਨੂੰ ਸਮਝਦੀ ਹੈ ।

Advertisements

ਮੀਟਿੰਗ ਵਿੱਚ ਸਤਵਿੰਦਰਪਾਲ ਲਤਾ ਨੂੰ ਮਹਿਲਾ ਵਿੰਗ ਪੰਜਾਬ ਦਾ ਸੂਬਾ ਉਪ ਪ੍ਰਧਾਨ , ਕਮਲਜੀਤ ਕੌਰ ਨੂੰ ਸਕੱਤਰ ਮਹਿਲਾ ਵਿੰਗ ਪੰਜਾਬ ਨਿਯੁਕਤ ਕੀਤਾ

ਕੌਮੀ ਪ੍ਰਧਾਨ ਆਰ ਕੇ ਖੋਸਲਾ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾ ਕੀਤੇ ਵਾਯਦੇ ਪੂਰੇ ਕੀਤੇ ਹੁੰਦੇ ਤੇ ਕੈਪਟਨ ਨੂੰ ਅਸਤੀਫਾ ਨਾ ਦੇਣਾ ਪੈਂਦਾ। ਕੈਪਟਨ ਆਪਣਾ ਕੋਈ ਵਾਇਦਾ ਪੂਰਾ ਨਹੀਂ ਕਰ ਸਕਿਆ ਨਾ ਤਾ ਪੰਜਾਬ ਚ ਨਸ਼ਾ ਖਤਮ ਹੋਇਆ,ਨਾ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ , ਨਾ ਨੌਜਵਾਨਾਂ ਨੂੰ ਸਮਾਰਟ ਫ਼ੋਨ ਮਿਲੇ ,ਪੈਨਸ਼ਨ ਸਕੀਮ ਦਾ ਜੋ ਵਾਇਦਾ ਕੀਤਾ ਉਹ ਵੀ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਅਲਾਵਾ ਹੋਰ ਕਈ ਅਹੁਦੇਦਾਰਾਂ ਨੇ ਆਪਣੇ ਵਿਚਾਰ ਲੋਕਾਂ ਅੱਗੇ ।

ਰੱਖੇ ਮੀਟਿੰਗ ਵਿਚ ਸੂਬਾ ਪ੍ਰਧਾਨ ਕਮਲਜੀਤ ਸਿੰਘ ਗਿੱਲ, ਸੂਬਾ ਉਪ ਪ੍ਰਧਾਨ ਸੁਖਦੇਵ ਸਿੰਘ ਟਿੱਬਾ,ਮਹਿਲਾ ਵਿੰਗ ਸੂਬਾ ਪ੍ਰਧਾਨ ਪਰਮਜੀਤ ਕੌਰ ਨੇ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਪਾਰਟੀ ਦੇ ਸੁਬ੍ਹਾ ਪੱਧਰੀ ਨਵੀ ਨਿਯੁਕਤੀਆਂ ਵੀ ਕੀਤੀਆਂ ਗਈਆਂ। ਜਿਸ ਵਿਚ ਸਤਵਿੰਦਰਪਾਲ ਲਤਾ ਨੂੰ ਮਹਿਲਾ ਵਿੰਗ ਪੰਜਾਬ ਦਾ ਸੂਬਾ ਉਪ ਪ੍ਰਧਾਨ, ਕਮਲਜੀਤ ਕੌਰ ਨੂੰ ਸਕੱਤਰ ਮਹਿਲਾ ਵਿੰਗ ਪੰਜਾਬ ਨਿਯੁਕਤ ਕੀਤਾ । ਇਸ ਮੌਕੇ ਸਮਾਗਮ ਵਿਚ ਪਾਰਟੀ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨੇ ਨਵੇਂ ਅਹੁਦੇਦਾਰਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ । ਇਸ ਮੌਕੇ ਸਤਵਿੰਦਰਪਾਲ ਲਤਾ ਮਹਿਲਾ ਵਿੰਗ ਪੰਜਾਬ ਉਪ ਪ੍ਰਧਾਨ , ਕਮਲਜੀਤ ਕੌਰ ਸਕੱਤਰ ਮਹਿਲਾ ਵਿੰਗ ਨੇ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤਕ ਪਹੁੰਚਾਉਣਗੇ ਤੇ ਮਹਿਲਾ ਵਰਗ ਨੂੰ ਆ ਰਹੀ ਦਿਕੱਤ ਪਰੇਸ਼ਾਨੀ ਤੋਂ ਨਿਜਾਤ ਦਿਵਾਉਣਗੇ । ਇਸ ਮੌਕੇ ਅਰਜੁਨ ਭਗਤ ਇੰਚਾਰਜ ਜਿਲਾ ਜਲੰਧਰ ,ਸੁਖਦੇਪਾਲ ਪ੍ਰਧਾਨ ਜਿਲਾ ਕਪੂਰਥਲਾ,ਸੁਰਜੀਤ ਸਿੰਘ ਪ੍ਰਧਾਨ ਹਲਕਾ ਭੁਲੱਥ ਨੂੰ ਵੀ ਸਿਰੋਪਾ ਪਾਕੇ ਸਨਮਾਨਿਤ ਕੀਤਾ ਜ਼ਿਕਰਯੋਗ ਹੈ ਕਿ ਇਹਨਾਂ ਤਿਨਾ ਅਹੁਦੇਦਾਰਾਂ ਦੀ ਥੋੜੇ ਦਿਨ ਪਹਿਲੇ ਹੀ ਨਿਯੁਕਤੀ ਹੋਈ ਹੈ ।

LEAVE A REPLY

Please enter your comment!
Please enter your name here