‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਵਾਣਿਜ ਸਪਤਾਹ ਮਨਾਇਆ

ਜਲੰਧਰ (ਦ ਸਟੈਲਰ ਨਿਊਜ਼): ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਵਾਣਿਜ ਸਪਤਾਹ ਮਨਾਇਆ ਗਿਆ, ਜਿਸ ਵਿੱਚ ਸਕੱਤਰ-ਕਮ-ਡਾਇਰੈਕਟਰ ਉਦਯੋਗ ਤੇ ਕਾਮਰਸ, ਪੰਜਾਬ ਸ਼੍ਰੀ ਸਿਬਨ ਸੀ, ਜੁਆਇੰਟ ਡਾਇਰੈਕਟਰ ਜਨਰਲ ਆਫ ਫੋਰਨ ਟਰੇਡ ਸੁਵਿਧ ਸ਼ਾਹ, ਸਪੋਰਟਸ ਗੁਡਸ ਐਕਪੋਰਟਸ ਪ੍ਰਮੋਸ਼ਨ ਕਾਊਂਸਲ ਤੋਂ ਸ੍ਰੀ ਤਰੁਣ ਦੀਵਾਨ ਅਤੇ ਈ.ਸੀ.ਜੀ.ਸੀ. ਦੇ ਅਧਿਕਾਰੀ ਕੁਲਦੀਪ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹੇ ਅਤੇ ਸੂਬੇ ਭਰ ਦੀਆਂ ਉਦਯੋਗਿਕ ਇਕਾਈਆਂ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਮਦਾਂ ਦੀ ਪ੍ਰਦਰਸ਼ਨੀ ਨਾਲ ਹੋਈ, ਜਿਸ ਦਾ ਉਦਘਾਟਨ ਡਾਇਰੈਕਟਰ ਉਦਯੋਗ ਤੇ ਕਾਮਰਸ, ਪੰਜਾਬ ਸ਼੍ਰੀ ਸਿਬਨ ਸੀ ਵੱਲੋਂ ਕੀਤਾ ਗਿਆ।

Advertisements

 ਉਪਰੰਤ ਪੰਜਾਬ ਵਿੱਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਪੈਨਲ ਡਿਸਕਸ਼ਨ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੇ ਪ੍ਰਮੁੱਖ ਉਦਯੋਗਪਤੀਆਂ ਸ਼ਰਦ ਅਗਰਵਾਲ, ਅਸ਼ਵਨੀ ਵਿਕਟਰ, ਤੁਸ਼ਾਰ ਜੈਨ, ਵਿਕਾਸ ਗੁਪਤਾ, ਸੰਜੇ ਸ਼ਰਮਾ, ਮੁਕਲ ਵਰਮਾ, ਲੁਧਿਆਣਾ ਤੋਂ ਐਸ.ਸੀ. ਰਲਹਨ, ਅੰਮ੍ਰਿਤਸਰ ਤੋਂ ਰਾਜੀਵ ਸਾਜਦੇਹ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ। ਪੈਨਲ ਡਿਸਕਸ਼ਨ ਵਿੱਚ ਹੈਂਡ ਟੂਲਜ਼, ਇੰਜੀਨੀਅਰਿੰਗ ਸੈਕਟਰ, ਆਟੋ ਪਾਰਟਸ, ਸਪੋਰਟਸ, ਲੈਦਰ, ਟੈਕਨੀਕਲ ਟੈਕਸਟਾਈਲ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਦਯੋਗਪਤੀਆਂ ਨੂੰ ਨਿਰਯਾਤ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਸਮਾਗਮ ਵਿੱਚ ਮਹੇਸ਼ ਖੰਨਾ, ਸਯੁੰਕਤ ਡਾਇਰੈਕਟਰ ਉਦਯੋਗ ਤੇ ਕਾਮਰਸ ਪੰਜਾਬ, ਦੀਪ ਗਿੱਲ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਜਲੰਧਰ, ਰਾਕੇਸ਼ ਕਾਂਸਲ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ, ਮਨਜੀਤ ਲਾਲੀ ਸੀਨੀਅਰ ਇੰਡਸਟਰੀਜ਼ ਅਫ਼ਸਰ, ਜਲੰਧਰ ਅਤੇ ਜ਼ਿਲ੍ਹੇ ਦੇ ਸਪੋਰਟਸ ਅਤੇ ਹੈਂਡ ਟੂਲਜ਼ ਨਾਲ ਸਬੰਧਤ ਉਦਯੋਗਪਤੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here