ਗੜਦੀਵਾਲਾ ਸਕੂਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਰੋਹ ਆਯੋਜਿਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪਹਿਲੀ ਲੜੀ ਦਾ ਧਾਰਮਿਕ ਸਮਾਰੋਹ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਤਜਿੰਦਰ ਸਿੰਘ ਖਾਲਸਾ ਦੇ ਜਥੇ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

Advertisements

ਇਸ ਮੌਕੇ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡੇ ਵਾਲਿਆ ਨੇ ਕਥਾ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਸੇਧ ਲੈਕੇ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਸ. ਤਰਸੇਮ ਸਿੰਘ ਧੁੱਗਾ ਤੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਇਸ ਸਕੂਲ ਨੇ ਪਿਛਲੇ ਸੌ ਸਾਲਾ ਵਿੱਚ ਸ਼ਲਾਘਾਘੋਗ ਅਕਾਦਮਿਕ ਪ੍ਰਾਪਤੀਆ ਦੇ ਨਾਲ ਖੇਡਾਂ, ਸਭਿਆਚਾਰਿਕ, ਧਾਰਮਿਕ ਖੇਤਰ ‘ਚ ਅਹਿਮ ਮੱਲਾਂ ਮਾਰਨ ਤੋਂ ਇਲਾਵਾ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ, ਉੱਚ ਪਾਏ ਦੇ ਡਾਕਟਰ, ਇੰਜੀਨੀਅਰ, ਆਰਮੀ ਦੇ ਉੱਚ ਅਹੁਦੇਦਾਰ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀ, ਏਅਰ ਕਮੋਡੋਰ ਪਾਲਿਟ, ਨਾਮਵਰ ਸਿਆਸਤਦਾਨ, ਸੁਤੰਤਰਤਾ ਸੈਲਾਨੀ, ਸਿਰਕੱਢ ਲਿਖਾਰੀ ਤੇ ਕਈ ਸੰਤ ਮਹਾਂਪੁਰਸ਼ ਪੈਦਾ ਕੀਤੇ ਹਨ। ਉਨਾਂ ਖਾਲਸਾ ਸਕੂਲ ਦੇ ਸੌ ਸਾਲਾ ਇਤਿਹਾਸ ਅਤੇ ਸਕੂਲ ਦੀਆਂ ਵੱਖ-ਵੱਖ ਖੇਤਰਾਂ ਦੀਆਂ ਪ੍ਰਾਪਤੀਆ ਸੰਬੰਧੀ ਤਿਆਰ ਕੀਤੇ ਜਾ ਰਹੇ ‘ਸੁਚਿਤਰ ਸੁਵੀਨਰ’ ਸੰਬੰਧੀ ਵੀ ਜਾਣਕਾਰੀ ਦਿੱਤੀ।

ਸਮਾਰੋਹ ਦੇ ਅਖੀਰ ‘ਚ ਪਿ੍ਰੰਸੀਪਲ ਅਰਵਿੰਦਰ ਕੌਰ ਗਿੱਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਕੂਲ ਵਿਖੇ 30 ਤੇ 31 ਅਕਤੂਬਰ ਨੂੰ ਕਰਵਾਏ ਜਾ ਰਹੇ ਅਗਲੇ ਪ੍ਰੋਗਰਾਮਾਂ ਸੰਬੰਧੀ ਦੱਸਿਆ ਅਤੇ ਹੋਰਨਾਂ ਨੂੰ ਦੱਸਣ ਲਈ ਕਿਹਾ।ਸਮਾਗਮ ਸਮੇਂ ਸਟੇਜ ਸਕੱਤਰ ਦੀ ਸੇਵਾ ਲੈਕ. ਬਲਕਾਰ ਸਿੰਘ ਮੁਕੇਰੀਆਂ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਮਹੰਤ ਰਮਿੰਦਰ ਦਾਸ ਬਹਾਦਰਪੁਰ, ਐਗਰੀਕਲਚਰ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਕੰਵਲ ਸਿੰਘ ਸਹੋਤਾ, ਮੈਨੇ. ਫਕੀਰ ਸਿੰਘ ਸਹੋਤਾ, ਰਵਿੰਦਰਪਾਲ ਸਿੰਘ ਸ਼ਾਹਬਾਦ, ਮੈਨੇਜਰ ਜਗਜੀਤ ਸਿੰਘ ਰੀਹਲ, ਜਸਪਾਲ ਸਿੰਘ ਮੁਹਾਲੀ, ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਚੌਧਰੀ ਦਲਵਿੰਦਰ ਕੌਰ ਸਹੋਤਾ, ਧਾਰਮਿਕ ਅਧਿਆਪਕ ਹਰਪਾਲ ਸਿੰਘ, ਸੁੱਖਪਾਲ ਸਿੰਘ ਢੱਟ, ਮੈਡਮ ਇੰਦਰਵੀਰ ਕੌਰ, ਹਰਵਿੰਦਰ ਸਿੰਘ ਬਾਹਲਾ, ਇਕਬਾਲ ਸਿੰਘ ਬਾਹਗਾ, ਐਥਲੈਟਿਸ ਕੋਚ ਕੁਲਵੰਤ ਸਿੰਘ, ਸ. ਰਸ਼ਪਾਲ ਸਿੰਘ ਸਹੋਤਾ, ਪਿ੍ਰੰ. ਦਰਸ਼ਨਾ ਕੌਸ਼ਲ, ਪਿ੍ਰੰ. ਸੋਨੀਲਾ ਰਾਜਪੂਤ, ਮਨਜੀਤ ਕੌਰ ਮੁਹਾਲੀ, ਬੀਬੀ ਵਰਿੰਦਰ ਕੌਰ ਸ਼ਾਹਬਾਦ, ਸੰਦੀਪ ਸਿੰਘ ਢੱਟ, ਪਿ੍ਰੰ. ਰਣਜੀਤ ਸਿੰਘ ਭੰਗੂ, ਮਾ. ਸਤਪਾਲ ਸਿੰਘ ਹੁਸ਼ਿਆਰਪੁਰ, ਰਘੁਨਾਥ ਦਾਸ, ਬਲਦੇਵ ਸਿੰਘ ਕੰਢਾਲੀਆਂ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here